ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦੀ ਤਸਵੀਰ 'ਤੇ ਲੋਕਾਂ ਵਲੋਂ ਦੁੱਧ ਚੜਾਉਣ 'ਤੇ ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਭੜਕ ਗਈ। ਹਾਲ ਹੀ ਦੇ ਵਿਚ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਬਹੁਤ ਸਾਰੇ ਲੋਕ ਸੋਨੂੰ ਸੂਦ ਦੀ ਤਸਵੀਰ 'ਤੇ ਦੁੱਧ ਚੜਾ ਰਹੇ ਸਨ।
ਇਸ ਦਾ ਵਿਰੋਧ ਕਰਦਿਆਂ ਕਵਿਤਾ ਕੌਸ਼ਿਕ ਨੇ ਕਿਹਾ ਅਸੀਂ ਸਾਰੇ ਸੋਨੂੰ ਸੂਦ ਨੂੰ ਪਿਆਰ ਕਰਦੇ ਹਾਂ। ਉਨ੍ਹਾਂ ਦੇ ਇਮਾਨਦਾਰ ਕੰਮ ਲਈ ਦੇਸ਼ ਹਮੇਸ਼ਾਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ। ਪਰ ਮੈਨੂੰ ਯਕੀਨ ਹੈ ਕਿ ਸੋਨੂੰ ਸੂਦ ਵੀ ਇਸ ਬੇਵਕੂਫੀ ਭਰੇ ਕੰਮ ਤੋਂ ਖੁਸ਼ ਨਹੀਂ ਹੋਣਗੇ। ਇਕ ਅਜਿਹੇ ਸਮੇਂ 'ਚ ਜਦੋਂ ਲੋਕ ਭੁੱਖ ਨਾਲ ਮਰ ਰਹੇ ਹਨ, ਉਥੇ ਦੁੱਧ ਦੀ ਇਸ ਤਰ੍ਹਾਂ ਬਰਬਾਦੀ ਕੀਤੀ ਜਾ ਰਹੀ ਹੈ।
ਸੋਨੂੰ ਸੂਦ ਲਈ ਇਸ ਤਰ੍ਹਾਂ ਲੋਕਾਂ ਦਾ ਪਿਆਰ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਪਿਛਲੇ ਸਾਲ ਵੀ ਲੋਕਾਂ ਨੇ ਸੋਨੂੰ ਸੂਦ ਦੇ ਮੰਦਰ ਤੱਕ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ, ਸੋਨੂੰ ਸੂਦ ਇਸ ਮਾਮਲੇ 'ਤੇ ਕਦੇ ਸਹਿਮਤ ਨਹੀਂ ਹੋਏ। ਕੁਝ ਦਿਨ ਪਹਿਲਾਂ ਵੀ ਲੋਕ ਸੋਨੂੰ ਸੂਦ ਤੋਂ ਮਦਦ ਮੰਗਣ ਲਈ ਉਨ੍ਹਾਂ ਦੇ ਮੁੰਬਈ ਵਾਲੇ ਘਰ 'ਚ ਪਹੁੰਚੇ ਸਨ। ਓਦੋਂ ਵੀ ਸੋਨੂੰ ਨੇ ਲੋਕਾਂ ਦੀ ਅਪੀਲ ਸੁਣੀ ਅਤੇ ਪੂਰੀ ਸਹਾਇਤਾ ਦਾ ਵਾਅਦਾ ਕੀਤਾ ਸੀ।
ਬੋਲੀਵੁਡ ਦੇ ਬਹੁਤ ਸਾਰੇ ਚਹਿਰੇ ਇਸ ਵੇਲੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਜਿਸ ਵਿੱਚ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦਾ ਨਾਮ ਟਾਪ 'ਤੇ ਹੈ। ਇਹੀ ਕਾਰਨ ਹੈ ਕਿ ਲੋਕ ਵੱਖਰੇ ਵੱਖਰੇ ਅੰਦਾਜ਼ 'ਚ ਸੋਨੂੰ ਸੂਦ ਦਾ ਧੰਨਵਾਦ ਕਰ ਰਹੇ ਹਨ।