ਮੁੰਬਈ: ਹੈਕਰਾਂ ਦੇ ਇੱਕ ਗਰੁੱਪ ਨੇ ਨਿਊਯਾਰਕ ਸਥਿਤ ਐਂਟਰਟੇਨਮੈਂਟ ਲਾਅ Grubman Shire Meiselas And Sacks ਦੀ ਵੈਬਸਾਈਟ ਹੈਕ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਉਹ ਇੱਕ ਹਫ਼ਤੇ ਦੇ ਅੰਦਰ 42 ਮਿਲੀਅਨ ਡਾਲਰ ਜਾਂ ਤਕਰੀਬਨ 317 ਕਰੋੜ ਰੁਪਏ ਨਾ ਦੇਣ ਤਾਂ ਇਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਬਾਰੇ ਨਿੱਜੀ ਜਾਣਕਾਰੀ ਲੀਕ ਕਰ ਦੇਣਗੇ। ਹੈਕਰਾਂ ਨੇ 12 ਮਈ ਨੂੰ 21 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ, ਪਰ 14 ਮਈ ਨੂੰ ਇਸ ਰਕਮ ਨੂੰ ਦੁੱਗਣਾ ਕਰ ਦਿੱਤਾ। ਹਾਲਾਂਕਿ, ਲਾਅ ਫਰਮ ਨੇ ਫਿਰੌਤੀ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਜਾਂਚ ਏਜੰਸੀ ਐਫਬੀਆਈ ਇਸਦੀ ਜਾਂਚ ਵਿਚ ਸ਼ਾਮਲ ਹੈ।


ਆਈਏਐਨਐਸ ਦੀ ਇੱਕ ਰਿਪੋਰਟ ‘ਚ ਕਈ ਕਿਸਮਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੈਕਰਾਂ ਨੇ ਫਰਮ ਤੋਂ 756 ਜੀਬੀ ਡਾਟਾ ਚੋਰੀ ਕੀਤਾ, ਜਿਸ ‘ਚ ਕੋਂਟ੍ਰੇਕਟ, ਗੁਪਤ ਡੀਲਸ, ਫੋਨ ਨੰਬਰ ਅਤੇ ਈਮੇਲ ਪਤੇ ਸ਼ਾਮਲ ਸੀ। ਇਸ ਨਾਲ ਕੁਝ ਨਿੱਜੀ ਪੱਤਰ ਵਿਹਾਰ ਵੀ ਹੈਕਰਾਂ ਦੇ ਨਿਯੰਤਰਣ ਵਿੱਚ ਹੈ।

ਸਾਈਬਰ ਸਕਯੁਰਿਟੀ ਫਰਮ ਐਮਸੀਸੋਫਟ ਮੁਤਾਬਕ, ਇਸ ਹੈਕਿੰਗ ਸਮੂਹ ਦਾ ਨਾਂ REvil ਯਾਨੀ Sodinokibi ਹੈ। ਲਾਅ ਫਰਮ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਉਨ੍ਹਾਂ ਦੀ ਵੈਬਸਾਈਟ ਆਫਲਾਈਨ ਹੋ ਗਈ ਹੈ।

ਪ੍ਰਿਅੰਕਾ ਤੋਂ ਇਲਾਵਾ ਇਹ ਮਸ਼ਹੂਰ ਹਸਤੀਆਂ ਮੁਸੀਬਤ ਵਿੱਚ:

ਪ੍ਰਿਅੰਕਾ ਚੋਪੜਾ ਨਾਲ ਇਸ ਨਵੀਂ ਮੁਸੀਬਤ ‘ਚ ਕਈ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਫਸੀਆਂ ਹਨ। ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਪ੍ਰਿਯੰਕਾ ਚੋਪੜਾ ਜੋਨਸ, ਲੇਡੀ ਗਾਗਾ, ਮੈਡੋਨਾ, ਨਿਕੀ ਮਿਨਾਜ, ਬਰੂਸ ਸਪ੍ਰਿੰਗਸਟੀਨ, ਜੈਸਿਕਾ ਸਿੰਪਸਨ, ਈਡੀਆ ਮੇਨਜ਼ਲ, ਕ੍ਰਿਸਟੀਨਾ ਐਗਿਲੇਰਾ, ਮਰਾਇਆ ਕੈਰੀ, ਮੈਰੀ ਜੇ ਬਲਿਗੇ, ਈਲਾ ਮੇਏ, ਕੈਮ ਨਟਰ, ਬੈਟਰ ਮਿਡਲਰ, ਰਨ ਡੀਐਮਸੀ ਅਤੇ ਫੇਸਬੁੱਕ ਦੀ ਨਿੱਜੀ ਜਾਣਕਾਰੀ ਹੈ।

ਕਈ ਵੱਡੀਆਂ ਕੰਪਨੀਆਂ ਵੀ ਇਸ ਸੂਚੀ ‘ਚ:

ਇਨ੍ਹਾਂ ਮਸ਼ਹੂਰ ਹਸਤੀਆਂ ਤੋਂ ਇਲਾਵਾ ਫਰਮ ਦੀ ਸੂਚੀ ਵਿੱਚ ਡਿਸਕਵਰੀ, ਈਐਮਆਈ ਮਿਊਜ਼ਿਕ ਗਰੁੱਪ, ਫੇਸਬੁੱਕ, ਐਚਬੀਓ, ਆਈਐਮਐਕਸ, ਐਮਟੀਵੀ, ਐਨਬੀਏ ਐਂਟਰਟੇਨਮੈਂਟ, ਪਲੇਅਬੁਈ ਐਂਟਰਪ੍ਰਾਈਜਸ, ਸੈਮਸੰਗ ਇਲੈਕਟ੍ਰਾਨਿਕਸ, ਸੋਨੀ ਕਾਰਪ, ਸਪੋਟੀਫਾਈ, ਟ੍ਰਿਬੀਕਾ ਫਿਲਮ ਫੈਸਟੀਵਲ, ਯੂਨੀਵਰਸਲ ਮਿਊਜ਼ਿਕ ਗਰੁੱਪ ਅਤੇ ਵਾਈਸ ਮੀਡੀਆ ਗਰੁੱਪ ਸ਼ਾਮਲ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904