ਚੰਡੀਗੜ੍ਹ: ਦੇਸ਼ ਵਿਆਪੀ ਲੌਰਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋਣ ਤੋਂ ਬਾਅਦ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਬਹੁਤ ਸਾਰੀਆਂ ਚੀਜ਼ਾਂ 'ਚ ਢਿੱਲ ਦਿੱਤੀ ਗਈ ਹੈ।
ਵੇਖੋ ਨਿਰਦੇਸ਼ਾਂ ਮੁਤਾਬਕ ਕੀ ਕੀ ਖੁੱਲ੍ਹੇਗਾ

  • ਚੰਡੀਗੜ੍ਹ 'ਚ ਜ਼ਿਆਦਾਤਰ ਬਾਜ਼ਾਰ ਖੁੱਲ੍ਹਣਗੇ।


 

  • ਚੰਡੀਗੜ੍ਹ-ਪੰਚਕੁਲਾ ਅਤੇ ਮੁਹਾਲੀ ਵਿਚਾਲੇ ਨਾਨ ਏਸੀ ਬੱਸ ਸੇਵਾ ਚਾਲੂ ਕੀਤੀ ਜਾਵੇਗੀ।ਇਸ ਕਿਰਾਇਆ 20 ਰੁਪਏ ਰਹੇਗਾ।


 

  • ਸੈਕਟਰ -17 ਸ਼ਾਪਿੰਗ ਸੈਂਟਰ, ਸੈਕਟਰ -34 ਅਤੇ ਸੈਕਟਰਾਂ ਨੂੰ ਵੰਡਣ ਵਾਲੀਆਂ ਸਾਰੀਆਂ ਸੜਕਾਂ ਤੇ ਆਉਂਦੀਆਂ ਦੁਕਾਨਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ।


 

  • ਚੰਡੀਗੜ੍ਹ ਦੇ ਸੈਕਟਰਾਂ ਦੇ ਸਾਰੇ ਅੰਦਰੂਨੀ ਬਾਜ਼ਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੇ।ਹੁਣ ਇਨ੍ਹਾਂ ਦੁਕਾਨਾਂ ਤੇ Odd-Even ਫਾਰਮੂਲਾ ਲਾਗੂ ਨਹੀਂ ਹੋਵੇਗਾ।


 

  • ਕਾਰ, ਟੈਕਸੀ ਚੱਲ ਸਕੇਗੀ ਪਰ ਸਿਰਫ ਤਿੰਨ ਯਾਤਰੀ ਹੀ ਹੋਣਗੇ। ਆਟੋ ਵੀ ਚੱਲਣਗੇ ਪਰ ਸਿਰਫ ਇੱਕ ਸਵਾਰੀ ਦੇ ਨਾਲ।ਦੋ ਪਹੀਆ ਵਾਹਨ ਤੇ ਸਿਰਫ ਇੱਕ ਵਿਅਕਤੀ ਸਵਾਰ ਹੋਵੇਗਾ।


 

  • ਮਿੱਠਾਈ ਦੀਆਂ ਦੁਕਾਨਾਂ, ਬੇਕਰੀ ਖੁੱਲੀਆਂ, ਪਰ ਡਾਈਨਿੰਗ ਸਰਵਿਸ ਨਹੀਂ।


 

  • ਉਸਾਰੀ ਯਾਨੀ ਕੰਸਟਰਕਸ਼ਨ ਅਤੇ ਈ-ਕਾਮਰਸ, ਭਾਵ ਹੋਮ ਡਿਲਵਰੀ ਨੂੰ ਪ੍ਰਵਾਨਗੀ ਦਿੱਤੀ ਗਈ।
    ਸਲੂਨ ਬੰਦ ਰਹਿਣਗੇ।


ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ


ਪੰਜਾਬ 'ਚ ਚੱਲਣਗੀਆਂ ਰੋਡਵੇਜ਼ ਦੀਆਂ ਬਸਾਂ, ਇਨ੍ਹਾਂ ਸ਼ਰਤਾਂ ਦਾ ਰੱਖਣਾ ਪਏਗਾ ਧਿਆਨ

ਪੰਜਾਬ 'ਚ ਵਿਕੀ 5600 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ! ਅਕਾਲੀ ਦਲ ਨੇ 4 ਕਾਂਗਰਸੀ ਵਿਧਾਇਕਾਂ ਨੂੰ ਘੇਰਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ