ਮੁੰਬਈ: ਇੰਡਸਟਰੀ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ‘ਪੇਟਾ’ ਦਾ ਟ੍ਰੇਲਰ 28 ਦਸੰਬਰ ਨੂੰ ਮੇਕਰਸ ਨੇ ਰਿਲੀਜ਼ ਕੀਤਾ ਹੈ। ਫ਼ਿਲਮ ਦਾ ਡਾਇਰੈਕਸ਼ਨ ਕਾਰਤਿਕ ਸੁਭਰਾਜ ਨੇ ਕੀਤਾ ਹੈ। ਇਸ ‘ਚ ਸਿਮਰਨ ਬੱਗਾ, ਤ੍ਰਿਸ਼ਾਂ, ਬੌਬੀ ਸਿਮਹਾ, ਵਿਜੈ ਸਤੁਪਥੀ ਦੇ ਨਾਲ ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿਦਕੀ ਵੀ ਨਜ਼ਰ ਆ ਰਹੇ ਹਨ।

ਟ੍ਰੇਲਰ ‘ਚ ਰਜਨੀਕਾਂਤ ਇੱਕ ਦਬੰਗ ਗੁੰਡੇ ਦੇ ਕਿਰਦਾਰ ‘ਚ ਨਜ਼ਰ ਆ ਰਿਹਾ ਹੈ ਜੋ ਸਕੂਲ ਦਾ ਵਾਰਡਨ ਹੈ। ਰਜਨੀਕਾਂਤ ਇੱਕ ਵਾਰ ਫੇਰ ਜ਼ਬਰਦਸਤ ਅੰਦਾਜ਼ ‘ਚ ਫੈਨਸ ਸਾਹਮਣੇ ਆ ਰਹੇ ਹਨ ਜੋ ਉਨ੍ਹਾਂ ਦੇ ਫੈਨਸ ਲਈ ਖੁਸ਼ੀ ਦੀ ਗੱਲ ਹੈ।



ਟ੍ਰੇਲਰ ‘ਚ ਉਸ ਦੀ ਅਤੇ ਸਿਮਰਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ‘ਪੈਟਾ’ ‘ਚ ਰਜਨੀਕਾਂਤ ਦਾ ਲੁੱਕ ਦੇਖ ਕੇ ਲੱਗਦਾ ਹੈ ਕਿ ਲੋਕਾਂ ਨੂੰ ਨਵੇਂ ਫੈਸ਼ਨ ਸਟਾਈਲ ਜ਼ਰੂਰ ਮਿਲੇਗਾ। ਇਸ ‘ਚ ਨਵਾਜ਼ੂਦੀਨ ਸਿੱਦਕੀ ਵੀ ਨਜ਼ਰ ਆ ਰਹੇ ਹਨ ਤੇ ਆਪਣੀ ਮੌਜ਼ੂਦਗੀ ਨਾਲ ਦਿਖਾ ਰਹੇ ਨੇ ਕਿ ਫ਼ਿਲਮ ‘ਚ ਉਨ੍ਹਾਂ ਦਾ ਵੀ ਅਹਿਮ ਕਿਰਦਾਰ ਹੈ।