ਨਵੀਂ ਦਿੱਲੀ: ਦੇਸ਼ ਦੇ ਚਾਰ ਵੱਡੇ ਘੁਟਾਲਿਆਂ 'ਤੇ ਡਾਕੂਮੈਂਟਰੀ ਬਣਨ ਜਾ ਰਹੀ ਹੈ। ਜੋ ਕਿ ਓਟੀਟੀ ਪਲੇਟਫਾਰਮ ਨੈਟਫਲਿਕਸ 'ਤੇ ਰਿਲੀਜ਼ ਕੀਤੀ ਜਾਵੇਗੀ।ਓਟੀਟੀ ਪਲੇਟਫਾਰਮ ਨੈਟਫਲਿਕਸ ਨੇ Bad Boy Billionaires: India ਨਾਮ ਦੀ ਡਾਕੂਮੈਂਟਰੀ ਦਾ ਟ੍ਰੇਲਰ ਯੂਟਿਊਬ 'ਤੇ ਲਾਂਚ ਕੀਤਾ ਹੈ। ਟ੍ਰੇਲਰ ਤੋਂ ਪਤਾ ਚੱਲਦਾ ਹੈ ਕਿ ਡਾਕੂਮੈਂਟਰੀ ਦੇਸ਼ ਦੇ ਚਾਰ ਵੱਡੇ ਉਦਯੋਗਪਤੀਆਂ ਵਲੋਂ ਕੀਤੇ ਗਏ ਮਨੀ ਲਾਂਡਰਿੰਗ ਨੂੰ ਦਰਸਾਇਆ ਹੈ।


ਦਰਅਸਲ, ਓਟੀਟੀ ਪਲੇਟਫਾਰਮ ਨੈਟਫਲਿਕਸ 'ਤੇ ਟ੍ਰੇਲਰ ਦਰਸਾਉਂਦਾ ਹੈ ਕਿ Bad Boy Billionaires: India ਡਾਕੂਮੈਂਟਰੀ ਸੀਰੀਜ਼ ਕਾਰਪੋਰੇਟ ਸੈਕਟਰ ਵਿਚ ਚਾਰ ਵੱਡੇ ਘੁਟਾਲਿਆਂ ਦਾ ਖੁਲਾਸਾ ਕਰਨ ਵਾਲੀ ਹੈ। ਇਸ ਵਿੱਚ ਨੀਰਵ ਮੋਦੀ ਘੁਟਾਲਾ, ਸੱਤਿਆਮ, ਸਹਾਰਾ ਅਤੇ ਕਿੰਗਫਿਸ਼ਰ ਘੁਟਾਲੇ ਸ਼ਾਮਲ ਹੋਣਗੇ। ਇਹ ਡਾਕੂਮੈਂਟਰੀ ਸੀਰੀਜ਼ ਸਤੰਬਰ ਵਿੱਚ ਰਿਲੀਜ਼ ਕੀਤੀ ਜਾਏਗੀ।