ਚੰਡੀਗੜ੍ਹ: ਬਾਲਾਜ਼ੀ ਮੋਸ਼ਨ ਪਿਕਸਚਰਜ਼ ਦੀ ਆਉਣ ਵਾਲੀ ਫਿਲਮ 'ਫਲਾਇੰਗ ਜੱਟ' 'ਚੋਂ ਇਤਰਾਜ਼ਯੋਗ ਸੀਨ ਹਟਾਏ ਜਾਣਗੇ। SGPC ਦੇ ਇਤਰਾਜ਼ਯੋਗ ਤੋਂ ਬਾਅਦ ਹੁਣ ਕੁੱਝ ਦ੍ਰਿਸ਼ ਹਟਾਉਣ ਤੋਂ ਬਾਅਦ ਹੀ ਫਿਲਮ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਨੇ ਭਰੋਸਾ ਦਿੱਤਾ ਹੈ ਕਿ SGPC ਵੱਲੋਂ ਬਣਾਈ ਗਈ ਫਿਲਮ ਨਿਰੀਖਣ ਕਮੇਟੀ ਵੱਲੋਂ ਦੱਸੇ ਸਾਰੇ ਦ੍ਰਿਸ਼ ਹਟਾਉਣ ਤੋਂ ਬਾਅਦ ਹੀ ਹੁਣ ਫਿਲਮ ਰਿਲੀਜ਼ ਕੀਤੀ ਜਾਵੇਗੀ।
SGPC ਪ੍ਰਧਾਨ ਮੁਤਾਬਕ ਨਿਰੀਖਣ ਕਮੇਟੀ ਹਰ ਉਸ ਫਿਲਮ ਦਾ ਨਿਰੀਖਣ ਕਰਦੀ ਹੈ ਜੋ ਸਿੱਖ ਭਾਈਚਾਰੇ ਜਾਂ ਸਿੱਖੀ ਸਰੂਪ ਨਾਲ ਜੁੜੀ ਹੁੰਦੀ ਹੈ। ਫਿਲਮ ਫਲਾਇੰਗ ਜੱਟ 'ਚ ਵੀ ਕਾਫੀ ਦ੍ਰਿਸ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਕਿਉਂਕਿ ਫਿਲਮ 'ਚ ਸਿੱਖ ਦੇ ਕਿਰਦਾਰ ਨੂੰ ਵਿਗਾੜ ਕੇ ਦਿਖਾਇਆ ਗਿਆ ਹੈ, ਇਸ ਕਾਰਨ ਫਿਲਮ 'ਚ ਕਾਫੀ ਸੋਧ ਦੀ ਲੋੜ ਹੈ। ਫਿਲਮ ਨਿਰਮਾਤਾ ਇਤਰਾਜ਼ਯੋਗ ਦ੍ਰਿਸ਼ ਹਟਾਉਣ ਦਾ ਭਰੋਸਾ ਦਿੱਤਾ ਹੈ।
'ਫਲਾਇੰਗ ਜੱਟ' 'ਚ ਲੱਗਣਗੇ ਕੱਟ
ਏਬੀਪੀ ਸਾਂਝਾ
Updated at:
10 Aug 2016 05:04 AM (IST)
- - - - - - - - - Advertisement - - - - - - - - -