Sidhu Moose Wala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਜ ਮਾਨਸਾ ਦੀ ਅਦਾਲਤ (Mansa court) ਵਿੱਚ 25 ਮੁਲਜ਼ਮ ਪੇਸ਼ ਹੋਏ। ਜਿਨ੍ਹਾਂ ਵਿੱਚੋਂ ਪੰਜ ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਮਾਨਸਾ ਲਿਆਂਦਾ ਗਿਆ। ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮਾਂ ਵੱਲੋਂ ਬਠਿੰਡਾ ਦੇ ਵਕੀਲ ਨੇ ਲੋਰੈਂਸ ਬਿਸ਼ਨੋਈ ਸਣੇ 10 ਮੁਲਜ਼ਮਾਂ ਦਾ ਵਕਾਲਤਨਾਮਾ ਪੇਸ਼ ਕੀਤਾ ਗਿਆ ਅਤੇ ਜਗਤਾਰ ਸਿੰਘ ਦੋਸ਼ੀ ਦਾ ਮਾਨਸਾ ਦੇ ਵਕੀਲ ਨੇ ਵਕਾਲਤਨਾਮਾ ਪੇਸ਼ ਕੀਤਾ। ਇਸ ਵਿੱਚ ਮਾਨਸਾ ਦੀ ਅਦਾਲਤ ਨੇ ਅਗਲੀ ਪੇਸ਼ੀ ਦੀ ਤਰੀਕ 30 ਨਵੰਬਰ ਤੈਅ ਕਰਦੇ ਹੋਏ ਬਚਾਅ ਪੱਖ ਦੇ ਵਕੀਲਾਂ ਨੂੰ ਦੋਸ਼ਾਂ 'ਤੇ ਬਹਿਸ ਕਰਨ ਦਾ ਹੁਕਮ ਦਿੱਤੇ ਹਨ।


ਇਸ ਦੌਰਾਨ ਮਾਣਯੋਗ ਅਦਾਲਤ ਨੇ ਬਚਾਏ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਜੇਕਰ ਉਹ 30 ਨਵੰਬਰ ਨੂੰ ਬਹਿਸ ਨਹੀਂ ਕਰ ਸਕੇ ਤਾਂ ਉਹ ਚਾਰਜ ਫ੍ਰੇਮ ਕਰਨ ਲਈ ਮਜ਼ਬੂਰ ਹੋਣਗੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ 30 ਨਵੰਬਰ ਦੀ ਤਰੀਕ ਪਾਉਣ ਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਉਮੀਦ ਸੀ ਕਿ ਚਾਰਜ ਲੱਗੇਗਾ, ਪਰ ਬਚਾਅ ਪੱਖ ਦੇ ਵਕੀਲ ਪੇਨ ਡਰਾਈਵ ਦਾ ਬਹਾਨਾ ਲਗਾਕੇ ਅਗਲੀ ਤਰੀਕ ਲੈ ਗਏ ਹਨ। ਉਨ੍ਹਾਂ ਸਰਕਾਰ ਅਤੇ ਮਾਣਯੋਗ ਅਦਾਲਤ ਤੋਂ ਗੁਹਾਰ ਲਗਾਈ ਹੈ ਕਿ ਇਸ ਕੇਸ ਨੂੰ ਫਾਸਟ੍ਰੈਕ ਅਦਾਲਾਤ ਵਿੱਚ ਲਗਾ ਕੇ ਜਲਦ ਇਨਸਾਫ ਦਿੱਤਾ ਜਾਏ।
 
ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watchout ਰਿਲੀਜ਼ ਹੋਇਆ ਹੈ। ਇਸ ਸਬੰਧੀ ਮੂਸੇਵਾਲਾ ਦੇ ਪਿਤਾ ਬਲਕੌਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ਵਿੱਚ ਨਹੀਂ ਹੈ ਪਰ ਸਿੱਧੂ ਨੂੰ ਉਸ ਦੇ ਗੀਤਾਂ ਰਾਹੀਂ ਜਿਉਂਦਾ ਰੱਖਿਆ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਮੂਸੇਵਾਲਾ ਦਾ ਗੀਤ ਅਪਲੋਡ ਹੁੰਦਿਆਂ ਹੀ ਕੁਝ ਸਮੇਂ ਵਿੱਚ ਲੱਖਾਂ ਵਿਊਜ਼ ਅਤੇ ਲਾਈਕਸ ਮਿਲ ਗਏ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ 'ਤੇ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਖੜ੍ਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।