Avreet Singh on Sidhu Moose Wala: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਉਨ੍ਹਾਂ ਦਾ ਨਵਾਂ ਗੀਤ ਮਾਂ ਬੋਲਦੀ ਦੇ ਨਾਲ-ਨਾਲ ਗੈਂਗਸਟਰ ਕਾਲੀ ਸ਼ੂਟਰ ਨਾਲ ਸਾਹਮਣੇ ਆਇਆ ਵਾਇਰਲ ਵੀਡੀਓ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆਉਣ ਵਾਲੇ ਅਵਰੀਤ ਸਿੱਧੂ ਨੇ ਕਰਨ ਔਜਲਾ ਦੀ ਕਾਲੀ ਸ਼ੂਟਰ ਨਾਲ ਵੀਡੀਓ ਸ਼ੇਅਰ ਕਰ ਕਈ ਗੰਭੀਰ ਸਵਾਲ ਚੁੱਕੇ ਹਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਕਰਨ ਔਜਲਾ ਦੇ ਪ੍ਰਸ਼ੰਸਕ ਵੀ ਅਵਰੀਤ ਸਿੱਧੂ ਦੇ ਖਿਲਾਫ ਬੋਲ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਅਵਰੀਤ ਸਿੱਧੂ ਨੇ ਕਰਨ ਔਜਲਾ ਦੀ ਕਾਲੀ ਸ਼ੂਟਰ ਨਾਲ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਸੀ। ਇਸ ਵੀਡੀਓ ਨੇ ਸੋਸ਼ਲ ਮੀਡੀਆ ਉੱਪਰ ਤਹਿਲਕਾ ਮਚਾ ਦਿੱਤਾ ਹੈ। ਇਸ ਤੋਂ ਬਾਅਦ ਅਵਰੀਤ ਨੂੰ ਕਰਨ ਔਜਲਾ ਦੇ ਕਈ ਫੈਨਜ਼ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸਦੀ ਜਾਣਕਾਰੀ ਅਵਰੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਕਰਨ ਦੇ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਨੂੰ ਵੀ ਆਪਣੀ ਸਟੋਰੀ ਵਿੱਚ ਸ਼ੇਅਰ ਕਰ ਕਈ ਗੱਲਾਂ ਸੁਣਾਈਆਂ ਹਨ।
ਜਾਣੋ ਪੂਰਾ ਮਾਮਲਾ...
ਦਰਅਸਲ, ਅਵਰੀਤ ਨੇ ਕਰਨ ਦੀ ਕਾਲੀ ਸ਼ੂਟਰ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਬਹੁਤ ਬੰਦੇ ਕਹਿ ਰਹੇ ਬਾਈ ਕਰਨ ਨੇ ਜਵਾਬ ਦਿੱਤਾ ਪਹਿਲੀ ਗੱਲ ਉਹਦੇ ਲਈ ਕੋਈ Hate ਨਹੀਂ ਹਾਂ ਇੱਕ ਗੱਲ ਕਹਿਣੀ ਵੀ ਗਾਣਾ ਤਾ ਮੈਨੂੰ ਪਤਾ ਤੂੰ Laddi kangarh ਨੂੰ ਭੇਜਿਆਂ ਸੀ ਮੇਰੇ ਕੋਲ ਵੀ ਸੀ ਗਾਣਾ 21/6/2022 ਦਾ ਸੀ ਸਭ ਗੱਲਾਂ ਛੱਡ ਗਾਣਾ ਕੀਤਾ ਜਾ ਨਹੀਂ ਕੀਤਾ ਜੇ ਤੂੰ ਆਪਣੇ ਚੈਨਲ ਤੇ ਕਰਦਾ ਬਿਨਾ ਕਮਾਈ ਤੋਂ ਲੋਕਾਂ ਨੇ ਚੰਗਾ ਹੀ ਕਹਿਣਾ ਸੀ ਬਾਕੀ ਹੁਣ ਵੀ ਜੇ ਇਹਨਾਂ ਦੁੱਖ ਹੈ ਸਾਰਿਆਂ ਨੂੰ ਸਾਡੇ ਭਰਾ ਦਾ ਤਾਂ ਬਾਈ ਇੱਕ ਪੋਸਟ ਪਾਉ ਨਹੀਂ ਇਹ ਸਭ ਚੀਜ਼ਾ ਛੱਡ ਦਿਉ ਇੱਕ ਪੋਸਟ #justiceforsidhumoosewala ...
ਉਸਨੇ ਅੱਗੇ ਲਿਖਦੇ ਹੋਏ ਕਿਹਾ ਤੈਨੂੰ ਪੁੱਛਿਆ ਤਾਂ ਕਾਲੀ ਸ਼ੂਟਰ ਵਾਲੀ ਵੀਡੀਉ ਬਾਰੇ ਸੀ ਉਹਦਾ ਵੀ ਦੇ ਦਿੰਦਾ ਜਵਾਬ ਬਾਕੀ ਜੇ ਸਾਡੀ ਗੱਲ ਦਾ ਜਵਾਬ ਦੇ ਸਕਦਾ ਸੀ ਇੱਕ ਵਾਰ ਸਿੱਧੂ ਬਾਈ ਦੇ ਇਨਸਾਫ ਲਈ ਬੋਲ ਦਿੰਦਾ ਹਾਂ ਇਸਦੀ ਗੱਲ ਹੋਈ ਸੀ ਸਿੱਧੂ ਬਾਈ ਯੂਕੇ ਸੀ ਉਸ ਟਾਇਮ ਉਹ ਟਾਇਮ ਹੋਈ ਸੀ ਪਰ ਇਹ ਜੇ ਲਾਇਵ ਵਿੱਚ ਜਵਾਬ ਦੇ ਸਕਦਾ ਤਾਂ ਕੁਝ ਗੱਲਾਂ ਨੇ ਜੇ ਇਹ ਜਵਾਬ ਦੇ ਦਿਉ ਤਾਂ ਮੈਨੂੰ ਦੱਸ ਦੇਵਾ ਜਨਤਕ ਲੋਕਾਂ ਸਾਹਮਣੇ ਮੈਂ ਸਾਬਿਤ ਕਰਦਾ ਵੀ ਹਜ਼ੇ ਵੀ ਗੱਲਾਂ ਕਰਦਾ ਬਿਸਨੋਈ ਦੇ ਬੰਦਿਆ ਨਾਲ ਜੇ ਇਹ ਕਹਿੰਦਾ ਨਹੀਂ ਕਰਦਾ ਤਾਂ ਦੱਸ ਬਾਈ ਮੈਂ ਇਹਨੂੰ ਨਫਰਤ ਨਹੀਂ ਕਰਦਾ ਬਸ ਇਹ ਗੱਲਾਂ ਗੋਲਮੋਲ ], ਕਰ ਜਾਂਦਾ ਲਾਇਵ ਵਿੱਚ ਸਾਡੇ ਬਾਰੇ ਬੋਲਕੇ ਬਾਅਦ ਵਿੱਚ ਇੱਕ ਚੀਜ਼ ਕਹਿ ਦਿੰਦਾ ਵੀ ਇਨਸਾਫ ਮਿਲਣਾ ਚਾਹੀਦਾ ਮੂੰਹ ਵਿੱਚੋਂ ਬੋਲਣਾ ਹੀ ਸੀ ਬਾਕੀ ਕੰਮ ਕਰ ਬਾਈ ਆਪਣਾ ਬਸ ਕਾਲੀ ਵਾਲੀ ਗੱਲ ਦਾ ਜਵਾਬ ਦੇਈ ਵੀ ਹੁਣ ਤੇਰੇ ਲਿੰਕ ਮੰਨ ਲਈਏ ਅਸੀਂ ਜੇ ਤੂੰ ਇਹ ਗੱਲ ਬਾਰੇ ਨਾ ਬੋਲਿਆ ਕੁਝ ?