Afsana khan On Raksha Bandhan: ਅੱਜ ਪੂਰਾ ਦੇਸ਼ ਰੱਖੜੀ ਦਾ ਤਿਓਹਾਰ ਮਨਾ ਰਿਹਾ ਹੈ। ਇਸ ਖਾਸ ਮੌਕੇ ਨੂੰ ਨਾ ਸਿਰਫ ਆਮ ਲੋਕ ਬਲਕਿ ਫਿਲਮ ਜਗਤ ਨਾਲ ਜੁੜੇ ਸਿਤਾਰੇ ਵੀ ਖੁਸ਼ੀਆਂ ਨਾਲ ਸੈਲਿਬ੍ਰੇਟ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਅਫਸਾਨਾ ਖਾਨ ਭਾਵੁਕ ਹੋ ਗਈ। ਦੋਵਾਂ ਵਿਚਲਾ ਭੈਣ-ਭਰਾ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ। ਅਕਸਰ ਅਫਸਾਨਾ ਖਾਨ ਮੂਸੇਵਾਲਾ ਦੀ ਯਾਦ ਵਿੱਚ ਤਸਵੀਰਾਂ ਅਤੇ ਵੀ਼ਡੀਓ ਸਾਂਝੇ ਕਰਦੀ ਰਹਿੰਦੀ ਹੈ। ਇਸ ਵਿਚਾਲੇ ਰੱਖੜੀ ਮੌਕੇ ਅਫਸਾਨਾ ਆਪਣੇ ਭਰਾ ਨੂੰ ਯਾਦ ਕਰ ਭਾਵੁਕ ਹੋ ਗਈ।
ਪੰਜਾਬੀ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਮੂਸੇਵਾਲਾ ਨਾਲ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਅੱਜ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਸਾਰੀਆਂ ਭੈਣਾਂ ਦਾ ਭਰਾ ਗੁਆ ਦਿੱਤਾ ਹੈ 😞ਅਸੀਂ ਸਾਰੇ ਨੌਜਵਾਨਾਂ ਦੀ ਪ੍ਰੇਰਨਾ ਗੁਆ ਲਈ ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਸਾਨੂੰ ਉਸ ਲਈ ਇਨਸਾਫ ਚਾਹੀਦਾ ਹੈ। ਅਸੀਂ ਆਪਣਾ ਭਰਾ ਗੁਆ ਦਿੱਤਾ😞ਮੈਂ ਸਿਰਫ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। 😡ਸਾਨੂੰ ਇਨਸਾਫ਼ ਚਾਹੀਦਾ ਹੈ ਸਾਰੇ ਸੰਸਾਰ ਨੂੰ ਸਾਡੇ ਭਰਾ ਲਈ ਇਨਸਾਫ਼ ਚਾਹੀਦਾ ਹੈ. ਸਾਨੂੰ ਉਸਦੇ ਮਾਪਿਆਂ ਲਈ ਉਸਦੇ ਪ੍ਰਸ਼ੰਸਕਾਂ ਲਈ ਉਸਦੇ ਸਮਰਥਕਾਂ ਲਈ ਉਸਦੀ ਭੈਣਾਂ ਲਈ ਇਨਸਾਫ ਚਾਹੀਦਾ ਹੈ। ਸਾਨੂੰ ਨਿਆਂ ਦੀ ਲੋੜ ਹੈ ਉਹ ਦੰਤਕਥਾ ਸੀ ਉਹ ਸਹੀ ਸੀ। ਉਨ੍ਹਾਂ ਦੀ ਗੱਲ ‘ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਡੇ ਭਰਾ ਇਨਸਾਫ਼ ਲਈ ਕਾਰਵਾਈ ਕਰਨੀ ਚਾਹੀਦੀ ਹੈ।
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਦੇ ਪਿੰਡ ਜਵਾਹਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਛੇ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗਾਇਕ ਦੀ ਮੌਤ ਨਾਲ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਜਗਤ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਸੀ। ਫਿਲਹਾਲ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੀ ਜੰਗ ਲੜ ਰਿਹਾ ਹੈ।