Inderjit Nikku New Song: ਇੰਦਰਜੀਤ ਨਿੱਕੂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਨਿੱਕੂ ਦੇ ਗਾਇਕੀ ਦੇ ਕਰੀਅਰ ਦੀ ਇਹ ਦੂਜੀ ਪਾਰੀ ਹੈ। ਨਿੱਕੂ ਨੇ ਪਿਛਲੇ ਸਾਲ ਪੰਜਾਬੀ ਇੰਡਸਟਰੀ 'ਚ ਕਮਬੈਕ ਕੀਤਾ ਸੀ। ਇਸ ਤੋਂ ਬਾਅਦ ਨਿੱਕੂ ਲਗਾਤਾਰ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਕਰ ਰਹੇ ਹਨ।  

Continues below advertisement


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਸਰਦਾਰ ਲੁੱਕ ਨੇ ਜਿੱਤਿਆ ਦਿਲ, ਫੈਨਜ਼ ਨੇ ਰੱਜ ਕੇ ਕੀਤੀ ਐਕਟਰ ਦੀ ਤਾਰੀਫ


ਦੂਜੇ ਪਾਸੇ ਅੱਜ ਪੂਰਾ ਦੇਸ਼ ਰੱਖੜੀ ਦਾ ਤਿਓਹਾਰ ਮਨਾ ਰਿਹਾ ਹੈ। ਇਸ ਸਪੈਸ਼ਲ ਮੌਕੇ 'ਤੇ ਨਿੱਕੂ ਨੇ ਭੈਣ ਭਰਾਵਾਂ ਦੇ ਲਈ ਖਾਸ ਗਾਣਾ ਰਿਲੀਜ਼ ਕੀਤਾ ਹੈ। ਇਹ ਗਾਣਾ ਹੈ 'ਵੀਰਾ', ਜਿਸ ਨੂੰ ਨਿੱਕੂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਭੈਣ ਆਪਣੇ ਭਰਾ ਲਈ ਪਰਮਾਤਮਾ ਤੋਂ ਦੁਆਵਾਂ ਤੇ ਅਸੀਸਾਂ ਮੰਗਦੇ ਹੋਏ ਨਜ਼ਰ ਆਉਂਦੀ ਹੈ। ਇਸ ਗਾਣੇ ਨੂੰ ਨਿੱਕੂ ਨੇ ਅੱਜ ਸਵੇਰੇ ਹੀ ਰਿਲੀਜ਼ ਕੀਤਾ ਹੈ। ਇਸ ਗਾਣੇ ਨੂੰ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਦੱਸ ਦਈਏ ਕਿ ਇਸ ਗਾਣੇ ਦੀ ਵੀਡੀਓ ਮਸ਼ਹੂਰ ਮਾਡਲ ਤੇ ਅਦਾਕਾਰਾ ਪੂਨਮ ਸੂਦ ਵੀ ਨਜ਼ਰ ਆ ਰਹੀ ਹੈ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਹੇ ਸੀ। ਉਨ੍ਹਾਂ ਨੇ ਬਾਬਾ ਬਾਗੇਸ਼ਵਰ ਦੇ ਡੇਰੇ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਦੇਖ ਕੇ ਪੰਜਾਬੀ ਕਾਫੀ ਭੜਕ ਗਏ ਸੀ। ਇਸ ਤੋਂ ਬਾਅਦ ਨਿੱਕੂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਆਖਰਕਾਰ ਵਿਵਾਦ ਤੇ ਨਫਰਤ ਤੋਂ ਬਚਣ ਲਈ ਨਿੱਕੂ ਨੂੰ ਇਹ ਵੀਡੀਓ ਡਿਲੀਟ ਕਰਨੀ ਪਈ ਸੀ। ਇਸ ਤੋਂ ਬਾਅਦ ਨਫਰਤ ਕਰਨ ਵਾਲਿਆਂ ਲਈ ਨਿੱਕੂ ਨੇ ਦੋ ਗਾਣੇ ਲਗਾਤਾਰ ਰਿਲੀਜ਼ ਕੀਤੇ ਸੀ। ਜਿਸ ਤੋਂ ਬਾਅਦ ਨਿੱਕੂ ਦੀ ਹੋਰ ਜ਼ਿਆਦਾ ਨਿੰਦਾ ਹੋਈ ਸੀ। ਅਜਿਹੇ 'ਚ ਹੁਣ ਦੇਖਣਾ ਇਹ ਹੈ ਕਿ ਨਿੱਕੂ ਦੇ ਇਸ ਗਾਣੇ ਨੂੰ ਜਨਤਾ ਕਿੰਨਾ ਪਿਆਰ ਦਿੰਦੀ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੇ ਸੰਨੀ ਦਿਓਲ ਵਿਚਾਲੇ ਦੁਸ਼ਮਣੀ ਖਤਮ! 'ਗਦਰ 2' ਦੇਖਣ ਤੋਂ ਪਹਿਲਾਂ ਸੰਨੀ ਪਾਜੀ ਨੂੰ ਸ਼ਾਹਰੁਖ ਨੇ ਕੀਤਾ ਸੀ ਫੋਨ