Satinder Sartaaj Created History: ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੀ ਮਨ ਮੋਹ ਲੈਣ ਵਾਲੀ ਗਾਇਕੀ ਦੇ ਚੱਲਦੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵਾਹੋ-ਵਾਹੀ ਖੱਟ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਤੋਂ ਬਾਅਦ ਗਾਇਕ ਸਤਿੰਦਰ ਸਰਤਾਜ ਨੇ ਵੀ ਇਤਿਹਾਸ ਰਚਿਆ ਹੈ। ਦਰਅਸਲ, ਸਤਿੰਦਰ ਸਰਤਾਜ ਨੇ 13000 ਤੋਂ ਵੱਧ ਦਰਸ਼ਕਾਂ ਦੇ ਨਾਲ ਫਰਸਚ ਓਨਟਾਰੀਓ ਸੈਂਟਰ ਸੈਲ ਆਊਟ ਕਰਕੇ ਇਤਿਹਾਸ ਰਚਿਆ ਹੈ। ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਗਾਇਕ ਵਿਦੇਸ਼ ਵਿੱਚ ਆਪਣੀ ਬੱਲੇ-ਬੱਲੇ ਕਰਵਾ ਰਹੇ ਹਨ।





ਦੱਸ ਦੇਈਏ ਕਿ Kiddaan.Com ਇੰਸਟਾਗ੍ਰਾਮ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਤੋਂ ਬਾਅਦ ਪ੍ਰਸ਼ੰਸ਼ਕ ਸਤਿੰਦਰ ਸਰਤਾਜ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਪੰਜਾਬੀਆਂ ਦਾ ਜਨਮ ਇਤਿਹਾਸ ਸਿਰਜਣ ਲਈ ਹੋਇਆ ਹੈ 🔥... ਦੱਸ ਦੇਈਏ ਕਿ ਪ੍ਰਸ਼ੰਸ਼ਕ ਵੀ ਸਰਤਾਜ ਦੀ ਇਸ ਖੁਸ਼ੀ ਵਿੱਚ ਸ਼ਾਮਲ ਹੋ ਵਧਾਈ ਦੇ ਰਹੇ ਹਨ।





ਸਤਿੰਦਰ ਸਰਤਾਜ ਤੋਂ ਪਹਿਲਾਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਸਿਤਾਰੇ ਬਣੇ। ਜਿਸਦੀ ਤਾਰੀਫ ਪਾਲੀਵੁੱਡ, ਬਾਲੀਵੁੱਡ ਤੋਂ ਲੈ ਹਾਲੀਵੁੱਡ ਸਿਤਾਰਿਆਂ ਨੇ ਵੀ ਕੀਤੀ। 

ਕਾਬਿਲੇਗੌਰ ਹੈ ਕਿ ਆਪਣੀ ਗਾਇਕੀ ਦੇ ਨਾਲ-ਨਾਲ ਫਿਲਮਾਂ ਅਤੇ ਲਾਈਵ ਸ਼ੋਅਜ਼ ਨੂੰ ਲੈ ਸਤਿੰਦਰ ਸਰਤਾਜ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੇ ਗੀਤਾਂ ਦੇ ਨਾਲ-ਨਾਲ ਸੰਗੀਤ ਨੂੰ ਪ੍ਰਸ਼ੰਸ਼ਕ ਭਰਮਾ ਹੁੰਗਾਰਾ ਦਿੰਦੇ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਫਿਲਮ ਕਲੀ ਜੋਟਾ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਫਿਲਮ ਵਿੱਚ ਉਨ੍ਹਾਂ ਨਾਲ ਨੀਰੂ ਬਾਜਵਾ ਖਾਸ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦਿੱਤੀ ਸੀ। ਦੋਵਾਂ ਦੀ ਜੋੜੀ ਪਹਿਲੀ ਵਾਰ ਇਸ ਫਿਲਮ ਵਿੱਚ ਇਕੱਠੇ ਦੇਖੀ ਗਈ ਸੀ।