Afsana Khan Saajz Video: ਪੰਜਾਬੀ ਗਾਇਕਾ ਅਫਸਾਨਾ ਖਾਨ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਅਫਸਾਨਾ ਨਾ ਸਿਰਫ ਆਪਣੀ ਗਾਇਕੀ ਸਗੋਂ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਗਾਇਕਾ ਆਪਣੇ ਕੈਨੇਡਾ ਸ਼ੋਅਜ਼ ਵਿੱਚ ਵਿਅਸਤ ਚੱਲ ਰਹੀ ਹੈ। ਹਾਲਾਂਕਿ ਇਸ ਦੌਰਾਨ ਉਹ ਪਤੀ ਸਾਜ਼ ਤੋਂ ਦੂਰ ਹੈ। ਇਸ ਦੌਰਾਨ ਅਫਸਾਨਾ ਪਤੀ ਸਾਜ਼ ਨਾਲ ਵੀਡੀਓ ਕਾੱਲ ਰਾਹੀਂ ਜੁੜੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਬੈਕਗ੍ਰਾਊਂਡ ਵਿੱਚ ਮੋਹ ਮੋਹ ਕੇ ਧਾਗੇ ਗੀਤ ਲਗਾਇਆ ਹੈ। ਤੁਸੀ ਵੀ ਵੇਖੋ ਸਾਜ਼ ਅਤੇ ਅਫਸਾਨਾ ਦੀ ਇਸ਼ਾਰਿਆਂ ਰਾਹੀਂ ਰੋਮਾਂਟਿਕ ਗੱਲਬਾਤ...
ਦਰਅਸਲ, ਅਫਸਾਨਾ ਖਾਨ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਲਿਖਿਆ, ਮਾਈ ਲਵ ਸਾਜ਼ ਮਿਸ ਯੂ ਬੇਬੀ... ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਅਫਸਾਨਾ ਖਾਨ ਪਤੀ ਸਾਜ਼ ਪ੍ਰਤੀ ਆਪਣੇ ਪਿਆਰ ਨੂੰ ਇਸ਼ਾਰਿਆਂ ਰਾਹੀਂ ਜ਼ਾਹਿਰ ਕਰ ਰਹੀ ਹੈ।
ਦੱਸ ਦੇਈਏ ਕਿ ਅਫਸਾਨਾ ਦਾ ਵਿਆਹ ਆਪਣੇ ਸਾਥੀ ਸਾਜ਼ ਨਾਲ 19 ਫਰਵਰੀ ਸਾਲ 2022 ਵਿੱਚ ਹੋਇਆ ਸੀ। ਸਾਜ਼ ਪੰਜਾਬ ਮਿਊਜ਼ਿਕ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਹ ਪੇਸ਼ੇ ਤੋਂ ਇੱਕ ਗਾਇਕ, ਸੰਗੀਤਕਾਰ ਅਤੇ ਅਦਾਕਾਰ ਹੈ। ਉਸ ਦਾ ਜਨਮ ਸਾਲ 1995 ਵਿੱਚ ਮੋਹਾਲੀ 'ਚ ਹੋਇਆ ਸੀ।
ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਆਪਣੇ ਕੈਨੇਡਾ ਕੰਸਰਟ ਵਿੱਚ ਵਿਅਸਤ ਹੈ। ਇਸ ਦੌਰਾਨ ਉਹ ਸਿੱਧੂ ਦੀ ਪਸੰਦੀਦਾ ਥਾਂ ਪਹੁੰਚੀ ਅਤੇ ਦਰਸ਼ਕਾਂ ਨਾਲ ਉੱਥੇ ਮੌਜੂਦ ਲੋਕਾਂ ਨੂੰ ਰੂ-ਬ-ਰੂ ਕਰਵਾਇਆ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਪ੍ਰਸ਼ੰਸ਼ਕਾਂ ਨਾਲ ਸਾਂਝੇ ਕਰ ਰਹੀ ਹੈ। ਜਿਨ੍ਹਾਂ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਅਫਸਾਨਾ ਖਾਨ ਦੇ ਨਾਲ-ਨਾਲ ਇਸ ਕੰਸਰਟ ਵਿੱਚ ਪੰਜਾਬੀ ਗਾਇਕ ਗੁਰ ਸਿੱਧੂ ਵੀ ਪਰਫਾਰਮ ਕਰਨ ਪਹੁੰਚੇ। ਜੋ ਆਪਣੇ ਗੀਤ ਬੰਬ ਆਗਿਆ ਅਤੇ ਰੂਟੀਨ ਨੂੰ ਲੈ ਚਰਚਾ ਵਿੱਚ ਹੈ।