Master Saleem Reached the court of Mother Chintpurni for forgiveness: ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਮਾਤਾ ਚਿੰਤਪੁਰਨੀ ਬਾਰੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਕਲਾਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਹਾਲਾਂਕਿ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲਾਈਵ ਹੋ ਲੋਕਾਂ ਕੋਲੋਂ ਇਸ ਲਈ ਮਾਫ਼ੀ ਵੀ ਮੰਗੀ। ਪਰ ਮੰਦਰ ਦੇ ਪੁਜਾਰੀਆਂ ਵੱਲੋਂ ਇਸ ਮਾਫ਼ੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਖੁਦ ਮਾਤਾ ਚਿੰਤਪੁਰਨੀ ਦੇ ਦਰਬਾਰ ਆ ਹੱਥ ਜੋੜ ਮਾਫ਼ੀ ਮੰਗੇ।





ਦੱਸ ਦੇਈਏ ਕਿ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਦੋਬਾਰਾ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਮੰਦਰ ਦੇ ਪੁਜਾਰੀਆਂ ਦੀ ਅਗਵਾਈ ਹੇਠ ਮਾਂ ਚਿੰਤਪੁਰਨੀ ਕੋਲੋਂ ਮਾਫ਼ੀ ਮੰਗੀ। ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਮੰਦਰ ਦੇ ਪੁਜਾਰੀ ਵੀ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਵੇਖੋ ਇਸ ਦੌਰਾਨ ਕਲਾਕਾਰ ਨੇ ਕੀ ਕਿਹਾ...






ਜਾਣੋ ਪੂਰਾ ਮਾਮਲਾ...


ਦੱਸ ਦੇਈਏ ਕਿ ਮਾਸਟਰ ਸਲੀਮ ਨੇ ਨਕੋਦਰ ‘ਚ ਪ੍ਰੋਗਰਾਮ ਦੌਰਾਨ ਕਿਹਾ, “ਮੈਂ ਚਿੰਤਪੁਰਨੀ ਗਿਆ, ਮਾਤਾ ਰਾਣੀ ਦੇ ਦਰਸ਼ਨ ਕੀਤੇ, ਪੁਜਾਰੀ ਜੀ ਨੇ ਮੈਨੂੰ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਆਰਤੀ ਲੈਣ ਲਈ ਕਿਹਾ ਤਾਂ ਫਿਰ ਮੈਂ ਆਰਤੀ ਲਈ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਆਓ ਬੈਠਦੇ ਹਾਂ, ਫਿਰ ਉਨ੍ਹਾਂ ਕਿਹਾ ਕਿ ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ, ਹੁਣ ਸੁਣਾਓ ਮੇਰੇ ਪਿਓ ਦਾ ਕੀ ਹਾਲ ਹੈ, ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ।’’ ਇਸ ਬਿਆਨ ਤੋਂ ਬਾਅਦ ਲੋਕਾਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ।