Punjabi Music Industry: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਖੁਲਾਸੇ ਤੋਂ ਬਾਅਦ ਸੰਗੀਤ ਜਗਤ ਦਾ ਮਾਹੌਲ ਗਰਮਾਇਆ ਹੋਇਆ ਹੈ। ਸੁਨੰਦਾ ਦੇ ਖੁਲਾਸੇ ਤੋਂ ਬਾਅਦ ਇੰਡਸਟਰੀ ਦੇ ਤਮਾਮ ਅਜਿਹੇ ਕਈ ਸਿਤਾਰੇ ਅੱਗੇ ਆਏ ਹਨ, ਜਿਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਲਿਸਟ ਵਿੱਚ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਆਪਣੇ ਵਿਚਾਰ ਸਾਹਮਣੇ ਰੱਖੇ ਗਏ ਹਨ। ਦੱਸ ਦੇਈਏ ਕਿ ਸੁਨੰਦਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਾਕਾ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਅਤੇ ਆਪਣੇ ਨਾਲ ਹੋ ਰਹੀ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਹੈ।
ਗਾਇਕ ਕਾਕਾ ਨੇ ਦੱਸਿਆ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇੱਕ ਕੰਪਨੀ ਸਕਾਈ ਡਿਜੀਟਲ, ਪਿੰਕੀ ਧਾਲੀਵਾਲ ਅਤੇ ਕਰਨ ਧਾਲੀਵਾਲ ਦੁਆਰਾ ਤੰਗ ਕੀਤਾ ਜਾ ਰਿਹਾ ਹੈ। ਕਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ 2 ਸਾਲਾਂ ਤੋਂ ਸਾਡੀ ਕਮਾਈ ਖਾ ਰਹੇ ਹਨ। ਉਹੀ ਧੋਖਾਧੜੀ ਜੋ ਸੁਨੰਦਾ ਸ਼ਰਮਾ ਨਾਲ ਹੋਈ ਸੀ, ਮੇਰੇ ਨਾਲ ਵੀ ਹੋ ਰਹੀ ਹੈ।

ਗਾਇਕ ਕਾਕਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਟੋਰੀ ਸਾਂਝੀ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਟੈਗ ਕੀਤਾ ਹੈ। ਧਿਆਨ ਦੇਣ ਯੋਗ ਹੈ ਕਿ ਸੁਨੰਦਾ ਨੇ ਆਪਣੀ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਕੇ ਅਪੀਲ ਵੀ ਕੀਤੀ ਸੀ। ਸੁਨੰਦਾ ਨੇ ਲਿਖਿਆ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੀ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ, ਮੈਂ ਮਾਣਯੋਗ ਮੁੱਖ ਮੰਤਰੀ ਤੋਂ ਸਿਰਫ਼ ਇਹੀ ਉਮੀਦ ਕਰ ਰਹੀ ਹਾਂ ਕਿ ਉਹ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਕਰਨਗੇ, ਤਾਂ ਜੋ ਇੱਕ ਨੌਜਵਾਨ ਕਲਾਕਾਰ ਦੇ ਤੌਰ 'ਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਦਾ ਨਾਮ ਰੌਸ਼ਨ ਕਰ ਸਕਾਂ। ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪੰਜਾਬ ਦੇ ਮਸ਼ਹੂਰ ਸੰਗੀਤ ਨਿਰਮਾਤਾ ਪੁਸ਼ਪਿੰਦਰ ਧਾਲੀਵਾਲ ਉਰਫ ਪਿੰਕੀ ਧਾਲੀਵਾਲ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਗਾਇਕਾ ਹਿਮਾਸ਼ੀ ਖੁਰਾਣਾ ਵੱਲੋਂ ਵੀ ਆਪਣੀ ਇੰਸਟਾ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕਰ ਖੁਦ ਨਾਲ ਹੋਏ ਧੱਕੇ ਦੀ ਗੱਲ ਕੀਤੀ ਹੈ। ਤੁਸੀ ਵੀ ਵੇਖੋ ਹਿਮਾਸ਼ੀ ਦਾ ਇਹ ਪੋਸਟ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।