ਮੁੰਬਈ: ਬਾਲੀਵੁੱਡ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ, ਜੋ ਦਿਲਜੀਤ ਦੋਸਾਂਝ ਦੀ ‘ਡਿਟੈਕਟਿਵ ਸ਼ੇਰਦਿਲ’ ਦਾ ਨਿਰਦੇਸ਼ਨ ਕਰ ਰਹੇ ਹਨ। ਉਨ੍ਹਾਂ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਮਿਲ ਕੇ ਐਲਬਮ ‘ਮੂਨ ਚਾਈਲਡ ਇਰਾ’ (MoonChikl Era) ਵੀ ਤਿਆਰ ਕੀਤੀ ਹੈ। ‘ਵੁਆਇਡ’ (Void) ਗੀਤ ਤਿਆਰ ਕਰਨ ਵਿੱਚ ਅਲੀ ਅੱਬਾਸ ਜ਼ਫ਼ਰ ਦਾ ਯੋਗਦਾਨ ਹੈ।
ਇਸ ਵੀਡੀਓ ਤੇ ਗੀਤ ਪਿੱਛੇ ਵੀ ਇੱਕ ਬੇਹੱਦ ਦਿਲਚਸਪ ਕਹਾਣੀ ਹੈ। ਦਿਲਜੀਤ ਦੋਸਾਂਝ ਨੇ ਸ਼ੇਅਰ ਕਰ ਕੇ ਦੱਸਿਆ ਕਿ Vibe ਕਦੇ ਵੀ MoonChild Era ਦਾ ਹਿੱਸਾ ਨਹੀਂ ਸੀ ਤੇ ਇਸ ਨੂੰ ਮਜ਼ਾਕ-ਮਜ਼ਾਕ ਵਿੱਚ ਹੀ ਤਿਆਰ ਕਰ ਲਿਆ ਗਿਆ ਸੀ।
‘Void’ ਗੀਤ ਲਈ ਉਹ ਵਿਦੇਸ਼ ਗਏ ਅਤੇ ਉੱਥੇ ਅਲੀ ਅੱਬਾਸ ਨਾਲ ਸ਼ੂਟਿੰਗ ਕੀਤੀ। ਜਦੋਂ ਦਿਲਜੀਤ ਦੋਸਾਂਝ ਨੂੰ ਸਮਾਂ ਮਿਲਿਆ, ਤਾਂ ਉਨ੍ਹਾਂ ਆਸਟ੍ਰੀਆ ’ਚ ਖ਼ਰੀਦਦਾਰੀ ਕਰਨ ਦਾ ਫ਼ੈਸਲਾ ਕੀਤਾ। ਤਦ ਅੱਬਾਸ ਅਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਆਸਟ੍ਰੀਆ ਦਾ ਇੱਕ ਲੈਂਡ ਪ੍ਰੋਡਿਊਸਰ ਗੀਤ ਸ਼ੂਟ ਕਰ ਕੇ ਸਭਿਆਚਾਰ, ਇਮਾਰਤ ਤੇ ਹੋਰ ਕੁਝ ਸੋਹਣੇ ਸਥਾਨਾਂ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਨਾਲ ਸੈਲਾਨੀ ਆਉਂਦੇ ਹਨ।
ਫਿਰ ਅਲੀ ਨੇ ਦਿਲਜੀਤ ਦੋਸਾਂਝ ਨੂੰ ਸ਼ੂਟਿੰਗ ਕਰਨ ਲਈ ਕਿਹਾ ਤੇ ਅੱਗਿਓਂ ਤੁਰੰਤ ਹਾਂਪੱਖੀ ਹੁੰਗਾਰਾ ਮਿਲ ਗਿਆ। ਫਿਰ ਦਿਲਜੀਤ ਦੋਸਾਂਝ ਨੇ ਅਲੀ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਐਲਬਮ MoonChild Era ਦਾ ਕੋਈ ਗੀਤ ਚੁਣ ਲੈਣ। ਤਦ ਉਨ੍ਹਾਂ Void ਨੂੰ ਚੁਣਿਆ ਸੀ।
ਇਸ ਦੌਰਾਨ ਦਿਲਜੀਤ ਦੋਸਾਂਝ ਨੂੰ ਇਹ ਸਭ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਸਭ ਕੁਝ ਆਪਣੇ-ਆਪ ਹੀ ਹੋ ਰਿਹਾ ਸੀ। ਫਿਰ ਦਿਲਜੀਤ ਦੋਸਾਂਝ ਤੇ ਅਲੀ ਦੋਵਾਂ ਨੇ ਆਸਟ੍ਰੀਆ ’ਚ ਜਾ ਸ਼ੂਟਿੰਗ ਕੀਤੀ। ਦਿਲਜੀਤ ਦੋਸਾਂਝ ਨੇ ਇਹ ਵੀ ਦੱਸਿਆ ਕਿ ਅਲੀ ਨੇ ਉਨ੍ਹਾਂ ਤੋਂ ਇਸ ਲਈ ਕੋਈ ਪੈਸਾ ਨਹੀਂ ਲਿਆ।
ਬੇਸ਼ੱਕ ਦੋਵੇਂ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਦਰਸ਼ਕਾਂ ਨੂੰ ਇਹ ਸ਼ਾਨਦਾਰ ਪ੍ਰੋਜੈਕਟ ਦਿੱਤਾ ਹੈ ਤੇ ਆਸ ਹੈ ਕਿ ਨੇੜ ਭਵਿੱਖ ’ਚ ਆਉਣ ਵਾਲੇ ਉਨ੍ਹਾਂ ਦੇ ਸਾਂਝੇ ਪ੍ਰੋਜੈਕਟ ਵੀ ਇੰਝ ਹੀ ਧਮਾਲਾਂ ਪਾਉਣਗੇ।
ਇਹ ਵੀ ਪੜ੍ਹੋ: Singhu Border Murder Case: ਸਿੰਘੂ ਬਾਰਡਰ 'ਤੇ ਕਤਲ ਕੇਸ ਪਹੁੰਚਿਆ ਸੁਪਰੀਮ ਕੋਰਟ, ਜਾਣੋ ਕੀ ਹੋਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/