How To Delete Video From All Social Account: ਅੱਜਕੱਲ੍ਹ ਦੇ ਜ਼ਿਆਦਾਤਰ ਲੋਕ ਆਪਣੀ ਆਮ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਉੱਪਰ ਨਿਰਭਰ ਹੋ ਗਏ ਹਨ। ਹਾਲਾਂਕਿ ਇਸ ਦੌਰਾਨ ਆਮ ਲੋਕਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸ਼ਰਮਸਾਰ ਹੋਣ ਪੈਂਦਾ ਹੈ। ਕਈ ਲੋਕ ਅਜਿਹੇ ਹਨ, ਜੋ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ, ਅਤੇ ਦੂਜੀਆਂ ਨੂੰ ਬਦਨਾਮ ਕਰ ਦਿੰਦੇ ਹਨ। ਅਜਿਹਾ ਹੀ ਕੁਝ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਮਾਡਲ ਅਮਨ ਰਾਮਗੜ੍ਹੀਆ (Aman Ramgarhia) ਨਾਂਅ ਦੀ ਕੁੜੀ ਨਾਲ ਵੀ ਹੋਇਆ। ਉਸ ਦਾ ਬੁਆਏ ਫ੍ਰੈਂਡ ਦੇ ਨਾਲ ਨਿੱਜੀ ਵੀਡੀਓ ਸੋਸ਼ਲ ਮੀਡੀਆ ‘ਤੇ ਲੀਕ ਹੋ ਗਿਆ ਹੈ। ਜਿਸ ਤੋਂ ਬਾਅਦ ਹਰ ਪਾਸੇ ਤਰਥੱਲੀ ਮੱਚ ਗਈ। ਆਖਿਰ ਇਨ੍ਹਾਂ ਵਾਇਰਲ ਹੋ ਰਹੀਆਂ ਤਸੀਵਰਾਂ ਅਤੇ ਵੀਡੀਓ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਜਾਣਨ ਲਈ ਵੇਖੋ ਇਹ ਵੇਖੋ mitti_channel ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ...
ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਸਾਈਬਰ ਐਕਸਪਰਟ ਨੇ www.stopncii.org ਨਾਂਅ ਦੀ ਸਾਈਟ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਤੁਸੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜ਼ਾਂ ਉੱਪਰ ਵਾਇਰਲ ਹੋ ਰਹੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਨੂੰ ਡਿਲੀਟ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ ਸਾਈਟ ਆਲ ਓਵਰ ਵਰਲਡ ਨੂੰ ਸਪੋਰਟ ਕਰਦੀ ਹੈ। ਵੀਡੀਓ ਵਿੱਚ ਵੇਖੋ ਆਖਿਰ ਇਨ੍ਹਾਂ ਨੂੰ ਡਿਲੀਟ ਕਰਨ ਦਾ ਕੀ ਪ੍ਰੋਸੈਸ ਹੈ।
ਯੂਜ਼ਰਸ ਦੀ ਵੀਡੀਓ ਉੱਪਰ ਪ੍ਰਤੀਕਿਰਿਆ
ਇਸ ਵੀਡੀਓ ਉੱਪਰ ਯੂਜ਼ਰਸ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਿਹੜੀ ਚੀਜ਼ ਪੰਜਾਬੀ ਲੋਕਾਂ ਦੇ ਹੱਥ ਲੱਗ ਗਈ ਓਥੇ ਭਾਵੇਂ ਜਿਹੜੀ ਮਰਜੀ ਸਾਈਟ ਹੋਵੇ ਉਹ ਡਿਲੀਟ ਨੀ ਕਰ ਸਕਦੀ ਪੰਜਾਬੀਆਂ ਦੇ ਵੇਕਅਪ ਦਾ ਵੀ ਵੇਕਅਪ ਰੱਖਿਆ ਹੁੰਦਾ... ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੇ ਇਹੋ ਜਹੀਆਂ ਕਰਤੂਤਾ ਹੀ ਨਾ ਕਰੋ, ਕੀ ਵੀਡਿਓ ਡਿਲੀਟ ਕਰਵਾਉਣੀਆ ਪੈ ਜਾਣ, ਫੇਰ ਨੀ ਠੀਕ...
ਅਮਨ ਰਾਮਗੜ੍ਹੀਆ ਦਾ ਬਿਆਨ ਵਾਇਰਲ
ਦੱਸ ਦੇਈਏ ਕਿ ਅਮਨ ਰਾਮਗੜ੍ਹੀਆ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਪਲੀਜ਼ ਇਸ ਨੂੰ ਸ਼ੇਅਰ ਨਾ ਕਰੋ, ਬੇਸ਼ੱਕ ਤੁਸੀਂ ਕੁਝ ਸਮੇਂ ਦੇ ਸੁਆਦ ਲਈ ਇਸ ਵੀਡੀਓ ਨੂੰ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ...ਪਰ ਉਸ ਕੁੜੀ ਬਾਰੇ ਵੀ ਸੋਚੋ..ਉਸ ਉਤੇ ਕੀ ਬੀਤ ਰਹੀ ਹੈ। ਇਸ ਦੇ ਨਾਲ ਹੀ ਅਮਨ ਰਾਮਗੜ੍ਹੀਆਂ ਨੇ ਦੱਸਿਆ ਕਿ ਉਸ ਨੇ ਇਸ ਵੀਡੀਓ ਸਬੰਧੀ ਸਾਈਬਰ ਕ੍ਰਾਇਮ ਵਿੱਚ ਰਿਪੋਰਟ ਵੀ ਦੇ ਦਿੱਤੀ ਹੈ। ਇੱਥੇ ਵੇਖੋ ਇਹ ਪੋਸਟ...