EP Global Warning song KNOWN FACE Released: ਪੰਜਾਬੀ ਗਾਇਕ ਅੰਮ੍ਰਿਤ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦੇਈਏ ਕਿ ਵਿਵਾਦਾਂ ਤੋਂ ਬਾਅਦ ਕਲਾਕਾਰ ਲਗਾਤਾਰ ਆਪਣੇ ਸ਼ਾਨਦਾਰ ਗੀਤ ਰਿਲੀਜ਼ ਕਰ ਰਿਹਾ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅੰਮ੍ਰਿਤ ਮਾਨ ਵੱਲੋਂ ਆਪਣੀ ਨਵੀਂ ਈਪੀ Global Warning 'ਚੋਂ ਗੀਤ KNOWN FACE ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਉੱਪਰ ਪ੍ਰਸ਼ੰਸਕ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ। 


ਪੰਜਾਬੀ ਗਾਇਕ ਅੰਮ੍ਰਿਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੀਤ ਦਾ ਵੀਡੀਓ ਕਲਿੱਪ ਸਾਂਝਾ ਕੀਤਾ ਗਿਆ ਹੈ। ਇਸ ਕਲਿੱਪ ਉੱਪਰ ਜਿੱਥੇ ਪ੍ਰਸ਼ੰਸਕ ਆਪਣਾ ਪਿਆਰ ਲੁੱਟਾ ਰਹੇ ਹਨ ਉੱਥੇ ਹੀ ਨਫਰਤ ਕਰਨ ਵਾਲਿਆਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਪੰਜਾਬੀ ਗਾਇਕ ਦੇ ਫੈਨਜ਼ ਨੇ ਗੀਤ ਦੀ ਤਾਰੀਫ਼ ਕਰਦੇ ਹੋਏ ਲਿਖਿਆ, ਮੂੰਹਾ ਨੂੰ ਲਾਉਂਦਾ ਤਾਲੇ... ਮੁੰਡਾ ਗੋਨਿਆਨੇ ਪਿੰਡ ਆਲਾ... ਇਸ ਤੋਂ ਇਲਾਵਾ ਇਸ ਉੱਪਰ ਪ੍ਰਸ਼ੰਸਕਾਂ ਨੇ ਹਾਰਟ ਇਮੋਜ਼ੀ ਸਾਂਝੇ ਕੀਤੇ ਹਨ।





 


ਹਾਲਾਂਕਿ ਅੰਮ੍ਰਿਤ ਮਾਨ ਦੀ ਵੀਡੀਓ ਕਲਿੱਪ ਉੱਪਰ ਨਫਰਤ ਕਰਨ ਵਾਲਿਆਂ ਨੇ ਕਮੈਂਟ ਕਰ ਲਿਖਿਆ, ਵੀਰੇ ਐਸ ਸੀ ਸਰਟੀਫਿਕੇਟ ਬਣਿਆ ਭਾਪੇ ਦਾ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਟ੍ਰੋਲ ਕਰਦੇ ਹੋਏ ਕਿਹਾ ਤੈਨੂੰ ਜਾਣਨ ਦੀ ਲੋੜ ਆ ਉਹਨੂੰ... ਐਸ ਸੀ ਦਾ ਬਣਿਆ ਹੋਇਆ ਸਭ ਨੂੰ ਪਤਾ। ਦੱਸ ਦੇਈਏ ਕਿ ਕਲਾਕਾਰ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਜਾਣੋ ਬਾਪੂ ਨਾਲ ਜੁੜਿਆ ਮਾਮਲਾ


ਕਾਬਿਲੇਗੌਰ ਹੈ ਕਿ ਅੰਮ੍ਰਿਤ ਮਾਨ ਦੇ ਪਿਤਾ 'ਤੇ ਇਲਜ਼ਾਮ ਹੈ ਕਿ ਉਹ ਨਕਲੀ ਐਸ ਸੀ ਯਾਨਿ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਸਕੂਲ ਵਿੱਚ ਮੁੱਖ ਅਧਿਆਪਕ ਦੀ ਨੌਕਰੀ ਕਰਦਾ ਰਿਹਾ। ਉਹ ਪਿਛਲੇ 34 ਸਾਲਾਂ ਤੋਂ ਇਸ ਜਾਅਲੀ ਸਰਟੀਫਿਕੇਟ 'ਤੇ ਨੌਕਰੀ ਕਰ ਰਿਹਾ ਸੀ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਹਰ ਪਾਸੇ ਹੱਲ ਚੱਲ ਮੱਚ ਗਈ। ਪਿਤਾ ਨਾਲ ਜੁੜੀਆ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਸੀ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ ਹੈ। ਇਸ ਬਾਰੇ ਕਾਰਵਾਰੀ ਲਈ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ। ਇਸ ਦੇ ਨਾਲ-ਨਾਲ ਮੋਹਾਲੀ ਦੇ ਸੈਕੰਡਰੀ ਸਕੂਲ ਐਜੂਕੇਸ਼ਨ ਦੇ ਡਾਇਰੈਕਟਰ ਨੂੰ ਵੀ ਇੱਕ ਸ਼ਿਕਾਇਤ ਭੇਜੀ ਗਈ।