Hans Raj Hans On Surinder Shinda: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਨਜ਼ਦੀਕੀ ਦੋਸਤ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਉਨ੍ਹਾਂ ਦੇ ਘਰ ਪਹੁੰਚੇ। ਹੰਸਰਾਜ ਨੇ ਕਿਹਾ ਕਿ ਛਿੰਦੇ ਦੇ ਆਖਰੀ ਸ਼ਬਦ ਅੱਜ ਵੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜ ਰਹੇ ਹਨ। ਹਸਪਤਾਲ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਸੀ।


ਹੰਸਰਾਜ ਹੰਸ ਨੇ ਕਿਹਾ ਕਿ ਹਸਪਤਾਲ ਵਿੱਚ ਜਦੋਂ ਉਹ ਛਿੰਦੇ ਨੂੰ ਮਿਲੇ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਹੱਥ ਫੜ ਕੇ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਦੀ ਜ਼ੁਬਾਨ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਸੀ। ਉਹ ਕਲਮ ਨਾਲ ਲਿਖਣ ਦੀ ਵੀ ਕੋਸ਼ਿਸ਼ ਕਰ ਰਹੇ ਸੀ। ਛਿੰਦੇ ਨੇ ਆਖ਼ਰੀ ਗੱਲ ਨੂੰ ਇਸ਼ਾਰਿਆਂ ਨਾਲ ਸਮਝਾਇਆ ਤੇ ਕਿਹਾ ਕਿ ਹਾਰ ਨਾ ਮੰਨੋ, ਮੈਂ ਜਲਦੀ ਠੀਕ ਹੋ ਜਾਵਾਂਗਾ।



ਹੰਸਰਾਜ ਨੇ ਕਿਹਾ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਹੈ। ਪੰਜਾਬ ਛਿੰਦੇ ਦੇ ਗਲੇ ਵਿਚੋਂ ਬੋਲਦਾ ਰਿਹਾ ਹੈ। ਛਿੰਦੇ ਵੱਲੋਂ ਪਹਿਨੇ ਪੰਜਾਬੀ ਪਹਿਰਾਵੇ ਦੀ ਕੋਈ ਰੀਸ ਨਹੀਂ ਕਰ ਸਕਦਾ। ਸ਼ਿੰਦਾ ਪੰਜਾਬ ਦਾ ਬੱਬਰ ਸ਼ੇਰ ਸੀ। ਜਦੋਂ ਉਹ ਸਟੇਜ 'ਤੇ ਅਖਾੜਾ ਲਾਉਂਦਾ ਸੀ ਤਾਂ ਉਸ ਨੂੰ ਸੁਣਨ ਲਈ ਕਈ ਕਿਲੋਮੀਟਰ ਦੂਰੋਂ ਲੋਕ ਆਉਂਦੇ ਸਨ। ਪੰਜਾਬੀ ਭਾਸ਼ਾ ਵਿੱਚ ਛਿੰਦਾ ਦਾ ਅਰਥ ਹੈ ਲਾਡਲਾ। ਛਿੰਦੇ ਦਾ ਕੋਈ ਤੋੜ ਨਹੀਂ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਗਾਇਕੀ ਦੇ ਖੇਤਰ 'ਤੇ ਹਨ੍ਹੇਰਾ ਛਾ ਗਿਆ ਹੈ।



ਹੰਸਰਾਜ ਹੰਸ ਨੇ ਦੱਸਿਆ ਕਿ ਉਹ ਹਰ ਰੋਜ਼ ਛਿੰਦੇ ਦੇ ਸੁਨੇਹੇ ਨਾਲ ਉੱਠਦੇ ਸਨ। ਸਵੇਰੇ ਉਹ ਗੁੱਡ ਮਾਰਨਿੰਗ ਦਾ ਸੁਨੇਹਾ ਭੇਜਦੇ ਸੀ। ਅੱਜ ਛਿੰਦੇ ਦੀ ਮੌਤ ਤੋਂ ਬਾਅਦ ਉਹ ਉਸ ਸੰਦੇਸ਼ ਨੂੰ ਪੜ੍ਹਨ ਲਈ ਤਰਸਦੇ ਹਨ। ਦਿਨ ਵਿੱਚ 2 ਤੋਂ 3 ਵਾਰ ਉਨ੍ਹਾਂ ਦੇ ਫੋਨ ਆਉਂਦੇ ਸਨ। ਉਹ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸਾਰਿਆਂ ਦੇ ਦੁੱਖ-ਸੁੱਖ ਸਾਂਝੇ ਕਰਦੇ ਸਨ। ਛਿੰਦੇ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਝਟਕਾ ਲੱਗਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।