Manjot Singh saved a girl: ਬਾਲੀਵੁੱਡ ਫ਼ਿਲਮ ‘ਐਨੀਮਲ’ (Animal) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ ਹੁਣ ਤੱਕ ਕਰੋੜਾਂ ਦਾ ਕਾਰੋਬਾਰ ਕਰ ਚੁੱਕੀ ਹੈ। ਫ਼ਿਲਮ ‘ਚ ਕਈ ਸਿੱਖ ਅਦਾਕਾਰਾਂ ਨੇ ਵੀ ਭੂਮਿਕਾ ਨਿਭਾਈ ਹੈ, ਜੋ ਸੁਰਖੀਆਂ ਵਿੱਚ ਰਹੇ। ਇਸ ਤੋਂ ਇਲਾਵਾ ਇਸ ਫਿਲਮ ਦਾ ਇੱਕ ਕਿਰਦਾਰ ਹਰ ਪਾਸੇ ਛਾਇਆ ਹੋਇਆ ਹੈ। ਦਰਅਸਲ, ਇਹ ਕੋਈ ਹੋਰ ਨਹੀਂ ਸਗੋਂ ਫਿਲਮ ਐਨੀਮਲ ਵਿੱਚ ਰਣਬੀਰ ਕਪੂਰ ਦੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਮਨਜੋਤ ਸਿੰਘ ਹਨ। ਉਨ੍ਹਾਂ ਨੇ ਅਸਲ ਜ਼ਿੰਦਗੀ ਵਿੱਚ ਹੀਰੋ ਹੋਣ ਦਾ ਸਬੂਤ ਦਿੱਤਾ ਹੈ। 


ਸਾਲ 2019 ਦਾ ਵੀਡੀਓ ਵਾਇਰਲ


ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਾਲ 2019 ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਨਜ਼ਰ ਆ ਰਹੀ ਕੁੜੀ ਗ੍ਰੇਟਰ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ‘ਚ ਬੀ ਟੈਕ ਦੀ ਪੜ੍ਹਾਈ ਕਰ ਰਹੀ ਸੀ। ਉਸ ਸਮੇਂ ਇਹ ਕੁੜੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਮਨਜੋਤ ਨੇ ਹੌਸਲਾ ਦਿਖਾਇਆ ਅਤੇ ਕਾਲਜ ਦੀ ਛੱਤ ਤੇ ਪਹੁੰਚ ਉਸਦੀ ਬਾਂਹ ਫੜ ਲਈ। ਜਿਸ ਤੋਂ ਬਾਅਦ ਦੋ ਵਿਅਕਤੀ ਹੋਰ ਆਏ ਕੁੜੀ ਨੂੰ ਛਾਲ ਮਾਰਨ ਤੋਂ ਰੋਕ ਲਿਆ ਗਿਆ। ਇਸ ਬਹਾਦਰੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।





 


ਇਸ ਦੌਰਾਨ ਮਨਜੋਤ ਨੇ ਇੱਕ ਗੱਲਬਾਤ ਦੌਰਾਨ ਦੱਸਿਆ ਕਿ ਕੁੜੀ ਨੇੜੇ ਆਉਣ ‘ਤੇ ਛਾਲ ਮਾਰਨ ਦੀ ਧਮਕੀ ਦੇ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਕੁੜੀ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਉਸ ਨੇ ਆਪਣੀ ਮਾਂ ਦੇ ਨਾਲ ਮਤਭੇਦ ਹੋਣ ਦੀ ਗੱਲ ਆਖੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿੱਚ ਦਿੱਲੀ ਦੇ ਸਿੱਖ ਭਾਈਚਾਰੇ ਨੇ ਮਨਜੋਤ ਦਾ ਸਨਮਾਨ ਕੀਤਾ ਅਤੇ ਸਿਵਲ ਸੇਵਾਵਾਂ ਪ੍ਰੀਖਿਆ ਲਈ ਉਸਦੀ ਕੋਚਿੰਗ ਫੀਸ ਅਦਾ ਕਰਨ ਦਾ ਵਾਅਦਾ ਕੀਤਾ।


ਰਣਬੀਰ ਕਪੂਰ ਦੇ ਭਰਾ ਦਾ ਨਿਭਾਇਆ ਕਿਰਦਾਰ


ਕਾਬਿਲੇਗੌਰ ਹੈ ਕਿ ਮਨਜੋਤ ਸਿੰਘ ਨੇ ਫ਼ਿਲਮ ‘ਚ ਰਣਬੀਰ ਕਪੂਰ ਦੇ ਚਚੇਰੇ ਭਰਾ ਦਾ ਕਿਰਦਾਰ ਨਿਭਾਇਆ। ਮਨਜੋਤ ਸਿੰਘ (Manjot Singh) ਨੇ ਅਸਲੀ ਹੀਰੋ ਹੋਣ ਦਾ ਸਬੂਤ ਦਿੱਤਾ ਹੈ।