Anmol Kwatra Asked Question To Punjab Government: ਅਨਮੋਲ ਕਵਾਤਰਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ। ਉਹ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਆਮ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਸ ਕੋਲ ਆਏ ਦਿਨ ਕਈ ਅਜਿਹੇ ਲੋਕ ਮਦਦ ਦੀ ਭਾਵਨਾ ਨਾਲ ਆਉਂਦੇ ਹਨ, ਜੋ ਕਿਸੇ-ਨਾ-ਕਿਸੇ ਪਰੇਸ਼ਾਨੀ ਨਾਲ ਜੂਝ ਰਹੇ ਹਨ। ਇਸ ਵਿਚਾਲੇ ਅਨਮੋਲ ਕਵਾਤਰਾ ਨੇ ਪੰਜਾਬ ਸਰਕਾਰ ਕੋਲੋਂ ਕੁਝ ਸਵਾਲ ਪੁੱਛੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਵੀਡੀਓ ਸਰਕਾਰ ਦੇ ਖਿਲਾਫ ਨਹੀਂ ਹੈ, ਇਹ ਸਿਰਫ ਮੇਰਾ ਗੱਲ ਰੱਖਣ ਦਾ ਇੱਕ ਤਰੀਕਾ ਹੈ। 


ਅਨਮੋਲ ਕਵਾਤਰਾ ਇਸ ਵੀਡੀਓ ਰਾਹੀਂ ਇਹ ਸਵਾਲ ਪੁੱਛਦੇ ਹੋਏ ਵਿਖਾਈ ਦੇ ਰਹੇ ਹਨ ਕਿ ਇੱਕ ਦਵਾਈ ਦਾ ਪੱਤਾ ਜਿਸਦੀ ਕੀਮਤ 10 ਰੁਪਏ ਉਸ ਉੱਪਰ 200 ਕਿਉਂ ਲਿਖਿਆ। ਇਸ ਤੋਂ ਇਲਾਵਾ ਉਹ ਪੰਜਾਬ ਸਰਕਾਰ ਨੂੰ ਪੁੱਛਦਾ ਹੈ ਕਿ ਇੱਕ ਗੁਲੋਕੋਜ਼ ਦੀ ਬੋਤਲ ਉਸ ਲਈ ਵੀ ਉਹ 100-100 ਅਤੇ 200 ਰੁਪਏ ਲੈ ਰਹੇ ਹਨ। ਐਨਜੀਓ ਬੰਦ ਹੋਣੀਆਂ ਚਾਹੀਦੀਆਂ ਪੰਜਾਬ ਵਿੱਚ... ਜੇ ਤੁਸੀ ਪੰਜਾਬ ਲਈ ਕੰਮ ਕੀਤਾ ਤਾਂ ਮਾਨ ਸਾਬ੍ਹ ਅਸੀ ਵੀ ਕੋਈ ਛੁੱਟੀ ਨਹੀਂ ਲਈ...ਮੇਰੇ ਕੋਲ ਸਬੂਤ ਨੇ ਕਿਵੇਂ ਇੱਕ ਡਾਕਟਰ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰਦਾ ਕਿ ਜਾ ਉੱਥੋਂ ਜਾ ਕੇ ਇਲਾਜ ਕਰਵਾ ਲੈ... ਵੱਡੇ ਪੋਸਟਰ ਲਗਾਉਣ ਅਤੇ ਹੂਡਿੰਗ ਕਰਨ ਨਾਲ ਕੋਈ ਭਲਾ ਨਹੀਂ ਹੋਣਾ, ਮੇਰੇ ਨਾਲ ਗ੍ਰਾਊਂਡ ਲੈਵਲ ਤੇ ਆਓ ਅਤੇ ਵੇਖੋ...ਇਸ ਵੀਡੀਓ ਵਿੱਚ ਸੁਣੋ ਅਨਮੋਲ ਕਵਾਤਰਾ ਨੇ ਜਨਤਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀ-ਕੀ ਸਵਾਲ ਪੁੱਛੇ...



ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਪੰਜਾਬ 'ਚ ਹੜ੍ਹਾਂ ਦੌਰਾਨ ਲੋਕਾਂ ਦੀ ਸੇਵਾ ਕਰਦਾ ਨਜ਼ਰ ਆਇਆ ਸੀ। ਉਸ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਭਗਤ ਪੂਰਨ ਸਟੇਟ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਸੀ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਅਨਮੋਲ ਕਵਾਤਰਾ ਨੇ ਸਮਾਜ ਸੇਵਾ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੀ ਇਕੱਲੇ ਇੰਸਟਾਗ੍ਰਾਮ 'ਤੇ ਹੀ 2 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।