Jyoti Nooran On Stage This Girl: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਸੂਫੀ ਗਾਇਕੀ ਨਾਲ ਵਾਹੋ ਵਾਹੀ ਖੱਟਣ ਵਾਲੀ ਜੋਤੀ ਨੂਰਾਂ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਗਾਇਕੀ ਨਾਲ ਦੇਸ਼ ਹੀ ਨਹੀਂ ਸਗੋ ਵਿਦੇਸ਼ ਬੈਠੇ ਦਰਸ਼ਕਾਂ ਦੇ ਦਿਲਾਂ ਉਪੱਰ ਵੀ ਰਾਜ਼ ਕਰਦੀ ਹੈ। ਇਨ੍ਹੀਂ ਦਿਨੀਂ ਸੂਫ਼ੀ ਗਾਇਕਾ ਜੋਤੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲਾਤ ਇਹ ਹੈ ਕਿ ਇਸ ਸਮੇਂ ਜੋਤੀ ਨਾ ਸਿਰਫ ਆਪਣੇ ਪਤੀ ਕੁਨਾਲ ਪਾਸੀ ਸਗੋਂ ਮਾਪਿਆ ਤੋਂ ਵੀ ਦੂਰੀ ਬਣਾਏ ਹੋਏ ਹੈ। ਇਸ ਵਿਚਕਾਰ ਜੋਤੀ ਨੂਰਾਂ ਅਤੇ ਸੁਲਤਾਨਾ ਦੇ ਰਿਸ਼ਤੇ ਵਿੱਚ ਵੀ ਦਰਾਰ ਆ ਗਈ ਹੈ। ਜਿਸਦੇ ਚੱਲਦੇ ਉਨ੍ਹਾਂ ਨੂੰ ਇਕੱਠੇ ਸਟੇਜ ਸ਼ੋਅ ਕਰਦੇ ਹੋਏ ਨਹੀਂ ਦੇਖਿਆ ਜਾਂਦਾ।ਆਖਿਰ ਜੋਤੀ ਨੂਰਾਂ ਨਾਲ ਸਟੇਜ ਤੇ ਨਜ਼ਰ ਆਉਣ ਵਾਲੀ ਕੁੜੀ ਕੌਣ ? ਇਸ ਖਬਰ ਰਾਹੀਂ ਜਾਣੋ...



ਦਰਅਸਲ, ਜੋਤੀ ਨੂਰਾਂ ਨਾਲ ਸਟੇਜ ਤੇ ਨਜ਼ਰ ਆਉਣ ਵਾਲੀ ਕੁੜੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਛੋਟੀ ਰੀਤੂ ਨੂਰਾਂ ਹੈ। ਉਨ੍ਹਾਂ ਨੂੰ ਅਕਸਰ ਹੁਣ ਜੋਤੀ ਨਾਲ ਸ਼ੋਅ ਕਰਦੇ ਹੋਏ ਦੇਖਿਆ ਜਾਂਦਾ ਹੈ। ਹਾਲਾਂਕਿ ਗਾਇਕੀ ਦੇ ਇਸ ਖੇਤਰ ਵਿੱਚ ਉਹ ਨਵੀਂ ਹੈ, ਪਰ ਆਪਣੀ ਆਵਾਜ਼ ਦੇ ਜਾਦੂ ਨਾਲ ਉਹ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਰਹੀ ਹੈ। ਜੋਤੀ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਮੇਰੀ ਛੋਟੀ ਭੈਣ ਰੀਤੂ ਨੂਰਾਂ ਮੇਰਾ ਬੱਚਾ, ਖੁਸ਼ ਰਹੋ ਸਦਾ... ਮੌਲਾ ਪੰਜ ਤਾਂ ਪਾਕ ਅਤਾ ਫਰਮਾਨ ਸਭ ਤੇ...


ਸੂਫ਼ੀ ਗਾਇਕਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਉੱਪਰ ਦਰਸ਼ਕ ਵੱਲੋਂ ਹਾਰਟ ਇਮੋਜ਼ੀ ਸਾਂਝੇ ਕੀਤੇ ਗਏ ਹਨ। ਹਾਲ ਹੀ ਵਿੱਚ ਦੋਵਾਂ ਭੈਣਾ ਨੂੰ ਵਿਰਾਸਤ ਸੁਰ ਸਾਂਝ ਬਟਾਲਾ ਵਿੱਚ ਪਰਫਾਰਮ ਕਰਦੇ ਹੋਏ ਦੇਖਿਆ ਗਿਆ। ਜਿਸ ਵਿੱਚ ਦੋਵਾਂ ਨੇ ਆਪਣੀ ਆਵਾਜ਼ ਅਤੇ ਅੰਦਾਜ਼ ਨਾਲ ਦਰਸ਼ਕਾਂ ਦਾ ਭਰਪੂਰ ਸਵਾਗਤ ਕੀਤਾ। ਦਰਸ਼ਕਾਂ ਨੇ ਉਨ੍ਹਾਂ ਦੀ ਤਾਰੀਫ ਵਿੱਚ ਕਮੈਂਟ ਕਰਦੇ ਹੋਏ ਲਿਖਿਆ, ਤੁਹਾਡੀ ਆਵਾਜ਼ ਬਹੁਤ ਵਧੀਆ ਹੈ। ਇੱਕ ਹੋਰ ਨੇ ਕਮੈਂਟ ਕਰ ਕਿਹਾ ਖੁਸ਼ ਕਰਤਾ। 


ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ...

ਕਾਬਿਲੇਗੌਰ ਹੈ ਕਿ ਜੋਤੀ ਨੂਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਵੀਡੀਓ ਸ਼ੇਅਰ ਕੀਤੇ ਗਏ। ਜਿਨ੍ਹਾਂ ਵਿੱਚ ਉਹ ਕੁਨਾਲ ਪਾਸੀ ਅਤੇ ਉਨ੍ਹਾਂ ਦੇ ਪਰਿਵਾਰ ਉੱਪਰ ਕਈ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਪੈਸੇ ਦੇ ਕਰਕੇ ਹੀ ਇਹ ਸ਼ਖਸ਼ ਉਨ੍ਹਾਂ ਦੇ ਨਾਲ ਜੁੜਿਆ ਹੋਇਆ ਸੀ।