Gurnam Bhullar On His Girlfriend: ਪੰਜਾਬੀ ਸਿਨੇਮਾ ਜਗਤ ਵਿੱਚ ਅਜਿਹੇ ਕਈ ਸਿਤਾਰੇ ਮੌਜੂਦ ਹਨ, ਜੋ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘੱਟ ਹੀ ਗੱਲਾਂ ਸਾਂਝੀਆਂ ਕਰਦੇ ਹਨ। ਹਾਲਾਂਕਿ ਦਰਸ਼ਕ ਹਮੇਸ਼ਾ ਆਪਣੇ ਪਸੰਦੀਦਾ ਸਿਤਾਰਿਆਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਨੂੰ ਜਾਣਨ ਲਈ ਬੇਤਾਬ ਰਹਿੰਦੇ ਹਨ। ਇਸ ਵਿਚਕਾਰ ਅਸੀ ਗੱਲ ਕਰਾਂਗੇ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਮਾਨ ਭੁੱਲਰ ਬਾਰੇ। ਜੋ ਆਪਣੀ ਗਾਇਕੀ ਹੀ ਨਹੀਂ ਸਗੋਂ ਅਦਾਕਾਰੀ ਦੇ ਦਮ ਤੇ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਹਨ। ਦਰਅਸਲ, ਗੁਰਨਾਮ ਭੁੱਲਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੀ ਗਰਲਫ੍ਰੈਂਡ ਨਾਲ ਜੁੜੀਆ ਮਜ਼ੇਦਾਰ ਕਿੱਸਾ ਸਾਂਝਾ ਕੀਤਾ ਗਿਆ ਹੈ।

Continues below advertisement





 
ਅਸਲ ਵਿੱਚ ਗੁਰਨਾਮ ਭੁੱਲਰ ਵੱਲੋਂ ਇੱਕ ਇੰਟਰਵਿਊ ਵਿੱਚ ਇਹ ਦੱਸਿਆ ਗਿਆ ਕਿ ਇੱਕ ਵਾਰ ਉਨ੍ਹਾਂ ਦੀ ਗਰਲਫ੍ਰੈਂਡ ਦੀ ਕਾਲ ਪਿਤਾ ਵੱਲੋਂ ਚੱਕ ਲਈ ਗਈ ਸੀ। ਜਿਸ ਤੋਂ ਬਾਅਦ ਕੀ ਹੋਇਆ ਤੁਸੀ ਵੀ ਵੇਖੋ ਇਹ ਵੀਡੀਓ। ਇਸ ਵੀਡੀਓ ਨੂੰ Pitaara TV ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਜਦੋਂ ਉਨ੍ਹਾਂ ਕੋਲੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਕਦੋਂ ਲੱਗਿਆ ਕਿ ਉਹ ਜਵਾਨ ਹੋ ਗਏ ਹਨ। ਇਸਦਾ ਜਵਾਬ ਦਿੰਦੇ ਹੋਏ ਗੁਰਨਾਮ ਨੇ ਦੱਸਿਆ ਕਿ ਮੈਂ ਤੇ ਪਾਪਾ ਕੀਤੇ ਜਾ ਰਹੇ ਸੀ। ਮੈਂ ਡਰਾਈਵ ਕਰ ਰਿਹਾ ਸੀ, ਉਸ ਸਮੇਂ ਮੈਨੂੰ ਮੋਬਾਇਲ ਵੀ ਮਿਲਿਆ ਸੀ ਨਵਾਂ-ਨਵਾਂ ਉਦੋਂ ਮੇਰੀ ਗਰਲਫ੍ਰੈਂਡ ਦਾ ਫੋਨ ਆਇਆ। ਉਸ ਉੱਪਰ ਮੈਂ ਕਿਸੇ ਫੈਮਿਲੀ ਫ੍ਰੈਂਡ ਦਾ ਨਾਂਅ ਲਿਖਿਆ ਹੋਇਆ ਸੀ ਤੇ ਪਾਪਾ ਜੀ ਨੇ ਚੱਕਿਆ... ਹਾਂਜੀ ਮੇਰੇ ਪਾਪਾ ਜੀ ਤੇ ਮੇਰੀ ਆਵਾਜ਼ ਬਹੁਤ ਸਮਾਨ ਹੈ। ਤਾਂ ਉਸਨੇ ਕਿਹਾ ਕਿੱਥੇ ਓ...ਪਾਪਾ ਨੇ ਕਿਹਾ ਕਿ ਕੁੜੀ ਦਾ ਫੋਨ ਐ... ਉਨ੍ਹਾ ਅੱਗੇ ਦੱਸਦੇ ਹੋਏ ਕਿਹਾ ਕਿ ਉਸ ਸਮੇਂ ਅਤੇ ਬਾਅਦ ਵਿੱਚ ਪਾਪਾ ਨੇ ਮੈਨੂੰ ਕੁਝ ਨਈ ਕਿਹਾ...  ਪਰ ਜਦੋਂ ਮੈਂ ਗੱਡੀ ਚਲਾ ਰਿਹਾ ਸੀ ਉਸ ਸਮੇਂ ਰਾਸਤਾ ਪਿਆ ਸੀ ਪੌਣੇ-ਕ- ਘੰਟੇ ਦਾ...ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਬੱਸ ਭੱਜ ਜਾ ਗੱਡੀ ਛੱਡ ਕੇ...ਗੁਰਨਾਮ ਭੁੱਲਰ ਦੀ ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕ ਵੀ ਲੋਟਪੋਟ ਹੋ ਰਹੇ ਹਨ। 


ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਨਾਮ ਭੁੱਲਰ ਫਿਲਹਾਲ ਸੋਸ਼ਲ ਮੀਡੀਆ ਬ੍ਰੇਕ ਤੇ ਹਨ। ਜਦੋਂ ਕਿ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਪਰ ਜੂਨ ਅਤੇ ਜੁਲਾਈ ਦੇ ਟੂਰ ਬਾਰੇ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਹ ਟੂਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਹੈ। ਜੋ ਕਿ ਅਗਲੇ ਸਾਲ 2024 ਵਿੱਚ ਹੋਵੇਗਾ। ਹਾਲਾਂਕਿ ਸੋਸ਼ਲ ਮੀਡੀਆ ਬ੍ਰੇਕ ਲੈਣ ਤੋਂ ਬਾਅਦ ਗੁਰਨਾਮ ਬਹੁਤ ਘੱਟ ਐਕਟਿਵ ਦਿਖਾਈ ਦੇ ਰਹੇ ਹਨ।