Arjan Dhillon Album Saroor On Billboard: ਪੰਜਾਬੀ ਗਾਇਕ ਅਰਜਨ ਢਿੱਲੋਂ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਕਲਾਕਾਰ ਵੱਲੋਂ ਐਲਬਮ 'ਸਰੂਰ' ਪੰਜਾਬ ਇੰਟਰੋ ਰਿਲੀਜ਼ ਕੀਤੀ ਗਈ। ਜਿਸਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਇਹ ਐਲਬਮ ਹਰ ਪਾਸੇ ਵਾਹੋ-ਵਾਹੀ ਬਟੋਰ ਰਹੀ ਹੈ। ਇਸ ਐਲਬਮ ਵਿੱਚ ਅਰਜਨ ਢਿੱਲੋਂ ਨੇ ਪੰਜਾਬ ਅਤੇ ਪੰਜਾਬੀਅਤ ਦੇ ਰੰਗਾਂ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਜਿਸਦੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਵਿਚਾਲੇ ਖਾਸ ਖਬਰ ਇਹ ਆ ਰਹੀ ਹੈ ਕਿ ਅਰਜੁਨ ਦੀ ਐਲਬਮ ਨੇ ਦੁਨੀਆ ਭਰ ਵਿੱਚ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ। 




ਦੱਸ ਦੇਈਏ ਕਿ ਅਰਜਨ ਢਿੱਲੋਂ ਦੀ ਐਲਬਮ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਜਿੱਤ ਹਾਸਲ ਕੀਤੀ ਹੈ। ਦਰਅਸਲ, ਅਰਜਨ ਢਿੱਲੋਂ ਦੀ ਐਲਬਮ 'ਸਰੂਰ' ਬਿਲਬੋਰਡ ਕੈਨੇਡੀਅਨ ਐਲਬਮ ਚਾਰਟਸ 'ਤੇ 7ਵੇਂ ਸਥਾਨ 'ਤੇ ਆਪਣੀ ਰੈਂਕਿੰਗ ਬਣਾ ਵਾਹੋ ਵਾਹੀ ਬਟੋਰ ਰਹੀ ਹੈ। ਅਰਜਨ ਢਿੱਲੋਂ ਦੀ ਦੀ ਐਲਬਮ 'ਸਰੂਰ'29 ਜੂਨ 2023 ਨੂੰ ਰਿਲੀਜ਼ ਹੋਈ ਸੀ। ਐਲਬਮ 'ਇਲਜ਼ਾਮ' ਦਾ ਪਹਿਲਾ ਗੀਤ ਅਤੇ ਵੀਡੀਓ ਵੀ ਪੂਰੀ ਐਲਬਮ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਸੀ। ਸਾਰੇ ਗੀਤਾਂ ਨੇ ਆਉਂਦਿਆਂ ਸਾਰ ਹੀ ਧਮਾਲ ਮਚਾ ਦਿੱਤੀ।


ਹਾਲਾਂਕਿ ਅਰਜਨ ਨੇ ਪੰਜਾਬੀ ਇੰਡਸਟਰੀ ਨੂੰ ਜਿੰਨੇ ਵੀ ਗੀਤ ਦਿੱਤੇ ਹਨ ਉਹ ਸਾਰੇ ਹੀ ਸੁਪਰਹਿੱਟ ਹੋਏ ਹਨ। ਇਸ ਐਲਬਮ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਅਰਜਨ ਢਿੱਲੋਂ ਨੇ ਇਸ ਐਲਬਮ ਵਿੱਚ ਗਾਇਕ ਦੇ ਨਾਲ- ਨਾਲ ਗੀਤਕਾਰ ਵਜੋਂ ਭੂਮਿਕਾ ਨਿਭਾਈ ਹੈ। ਦੁਨੀਆ ਭਰ ਵਿੱਚ ਇੱਕ ਵਿਸ਼ਾਲ ਫੈਨ ਫਾਲੋਇੰਗ ਦਾ ਆਨੰਦ ਮਾਨਣ ਵਾਲਾ ਅਰਜਨ ਨੇ ਸੰਗੀਤ ਚਾਰਟ 'ਤੇ ਥਾਂ ਬਣਾਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।


ਜਾਣਕਾਰੀ ਲਈ ਦੱਸ ਦੇਈਏ ਕਿ ਇਸ ਐਲਬਮ ਵਿੱਚ ਗੀਤ ਇਲਜ਼ਾਮ, ਵਰਲਡਵਾਈਡ, ਟੇਪ 2, ਥੋਡੇ ਵਰਗੀਆ, ਪੰਜਾਬੀ, ਲੌਂਗ ਬੈਕ, ਦੁਨੀਆ, ਲਿਟ ਬਿਟ, ਜਾਨ ਵਾਰੀਏ, ਰੱਬ,ਕੈਲਕੂਲੇਸ਼ਨਜ਼, ਹਰ ਟਾਊਨ,ਪੈਗ, ਰੇਂਜ, ਮਾਈਟੀ ਮਿਰਜ਼ਾ ਸ਼ਾਮਲ ਹਨ। ਇਹ ਐਲਬਮ ਦੇ 15 ਗੀਤ ਹਨ। ਫਿਲਹਾਲ ਅਰਜਨ ਢਿੱਲੋਂ ਦੇ ਗਾਣਿਆ ਦੀ ਹਰ ਪਾਸੇ ਚਰਚਾ ਹੋ ਰਹੀ ਹੈ।