Armaan Bedil on Munda Southall Da Shooting Video: ਪੰਜਾਬੀ ਗਾਇਕ ਅਰਮਾਨ ਬੇਦਿਲ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦਰਸ਼ਕਾਂ ਵਿਚਾਲੇ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਮੁੰਡਾ ਸਾਊਥਹਾਲ ਦਾ ਰਾਹੀਂ ਕਲਾਕਾਰ ਨੇ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ। ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸੁੱਖ ਸੰਘੇੜਾ (Sukh Sanghera) ਵੱਲੋਂ ਕੀਤਾ ਗਿਆ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।


ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰਮਾਨ ਬੇਦਿਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਦੌਰਾਨ ਉਹ ਸ਼ੂਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਇਸ ਵੀਡੀਓ ਵਿੱਚ ਅਰਮਾਨ ਕੂੜੇ ਦੇ ਪਹਾੜ ਦੇ ਦਿਖਾਈ ਦੇ ਰਹੇ ਹਨ। ਕਲਾਕਾਰ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਫਿਲਮ ਮੁੰਡਾ ਸਾਊਥਹਾਲ ਦਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਅਰਮਾਨ ਬੇਦਿਲ ਨੇ ਲਿਖਿਆ, ਇੱਥੇ ਸ਼ੂਟ ਕਰਨਾ ਬਹੁਤ ਔਖਾ ਸੀ... ਮੈਨੂੰ ਲੱਗਦਾ ਇੰਗਲੈਂਡ ਦਾ ਸਭ ਤੋਂ ਵੱਡਾ ਕੂੜੇ ਦੇ ਪਹਾੜ ਸੀ ਇਹ... ਇੱਕ ਮਿੰਟ ਵੀ ਖੜ੍ਹਨਾ ਬੜਾ ਮੁਸ਼ਕਿਲ ਸੀ... ਜਿੱਥੇ ਅਸੀ ਕਈ ਘੰਟੇ ਖੜ ਕੇ ਸ਼ੂਟ ਕੀਤਾ... ਪਰ ਸਕ੍ਰੀਨ ਤੇ ਵਧੀਆ ਲੱਗ ਰਿਹਾ ਸੀ ਤੇ ਪੂਰੀ ਟੀਮ ਦੀ ਐਨਰਜੀ ਇਹ ਸੀ ਜਿਸ ਕਰਕੇ ਅਸੀ ਸ਼ੂਟ ਸੰਭਵ ਹੋਇਆ। ਇੱਥੇ ਬਦਬੂ ਇਹੋ ਜਿਹੀ ਸੀ ਕਿ ਹਰ ਵਾਰ ਜਦੋਂ ਥੱਲੇ ਆਉਂਦਾ ਸੀ ਨੈਂ... ਸਭ ਕੁਝ ਖਾਦਾ-ਪੀਤਾ ਬਾਹਰ ਆ ਜਾਂਦਾ ਸੀ।





 ਦੱਸ ਦੇਈਏ ਕਿ ਇਹ ਫਿਲਮ 4 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਪ੍ਰਸ਼ੰਸਕਾਂ ਨੇ ਆਪਣਾ ਪਿਆਰ ਦਿੱਤਾ। ਇਸ ਫਿਲਮ ਵਿੱਚ ਅਦਾਕਾਰਾ ਤੰਨੂ ਗਰੇਵਾਲ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੀ ਸੀ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।