Punjab News: ਪੰਜਾਬ ਦੇ ਸੋਸ਼ਲ ਮੀਡੀਆ ਇੰਨਫਲਿਊਂਸਰਾਂ ਵਿਚਾਲੇ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਲਗਾਤਾਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇੰਟਰਨੈੱਟ ਉੱਪਰ ਕਈ ਲੋਕ ਇੰਸਟਾ ਬਣਾ ਇੰਨਫਲਿਊਂਸਰਾਂ ਨੂੰ ਧਮਕੀ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਜਿਸ ਨਾਲ ਪੰਜਾਬ ਵਿੱਚ ਹਾਲਾਤ ਖਰਾਬ ਹੋਣ ਵੱਲ ਵੱਡਾ ਇਸ਼ਾਰਾ ਹੈ। ਇਸ ਵਿੱਚ ਨਾ ਸਿਰਫ ਅਸ਼ਲੀਲ ਸਮੱਗਰੀ ਅਤੇ ਡਬਲ ਮੀਨਿੰਗ ਕੰਟੈਂਟ ਬਲਕਿ ਆਮ ਇੰਨਫਲਿਊਂਸਰ ਵੀ ਹੁਣ ਖਤਰੇ ਵਿੱਚ ਨਜ਼ਰ ਆ ਰਹੇ ਹਨ। ਹੁਣ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਹੋਰ ਪੋਸਟ ਸਾਹਮਣੇ ਆਈ ਹੈ, ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। 

ਦਰਅਸਲ, ਇਹ ਪੋਸਟ garrysingh5770 ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ। ਜਿਸ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਪੰਜਾਬ ਸਿੰਘਾਂ ਨੂੰ ਬੇਨਤੀ ਆ ਕੀ ਇਕੱਲੀ ਜ਼ਿੰਮੇਦਾਰੀ ਅੰਮ੍ਰਿਤਪਾਲ ਮਹਿਰੋਂ ਦੀ ਸੀ, ਤੁਸੀ ਕਿੱਥੇ ਹੋ, ਉਹ ਕਰੋ ਹਿੱਲਾ ਕੁਝ... ਆ ਫਿਰ ਤੋਂ ਗੰਦ ਪਾ ਰਹੀਆਂ ਨੇ...

ਇਸਦੇ ਨਾਲ ਹੀ ਇੱਕ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਮੇਰੀ ਇਹ ਪੋਸਟ ਪੂਜਾ ਸੰਘਾ ਲਈ ਹੈ, ਜੀਹਨੇ ਪਹਿਲਾ ਵੀ ਤਿੰਨ ਵਿਆਹ ਕਰਵਾਏ ਹੋਏ ਹਨ ਇਹਨੂੰ ਇੱਕਲੀ ਪੋਸਟ ਨਾ ਸਮਝ ਇਹਨੂੰ ਵਾਰਨਿੰਗ ਸਮਜੇ, ਆਪਣਾ ਜੋ ਵੀ ਤੂੰ ਗੰਦਖਾਨਾ ਪਾਇਆ ਹੋਇਆ ਹੈ, ਇਹਨੂੰ ਬੰਦ ਕਰ, ਜੋ ਵੀ ਤੇਰਾ ਕੰਜਰਖਾਨਾ ਚੱਲ ਰਿਹਾ ਹੈ। ਇਹਨੂੰ ਬੰਦ ਕਰ, ਸਾਡੇ ਵਲੋ ਚਾਹੇ ਦਸ ਵਿਆਹ ਕਰਵਾ, ਸਾਨੂੰ ਤੇਰੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਪਣੇ ਪਿੰਡ ਦੇ ਚਾਰ ਬੰਦੇ ਇਕੱਠੇ ਕਰਕੇ ਆਪਣਾ ਘਰ ਦਾ ਫੈਸਲਾ ਘਰ ਵਿੱਚ ਹੀ ਨਿਬੇੜ, ਤੇਰੀ ਕੋਈ ਵੀਡੀਓ ਨੈਟ ਤੇ ਨਾ ਆ ਜਾਵੇ, ਸਾਡੇ ਬੱਚੇ ਵੀ ਫ਼ੋਨ ਦੇਖਦੇ ਹਨ ਓਹਨਾ ਉੱਪਰ ਗਲਤ ਪ੍ਰਭਾਵ ਪੈਂਦਾ ਹੈ, ਜੇ ਤੂੰ ਇਹ ਕੰਜਰਖਾਨਾ ਬੰਦ ਨਹੀ ਕੀਤਾ ਤਾ ਸਾਡੇ ਸਿੰਘਾ ਦੀਆ ਫੌਜਾ ਨੇ ਤੇਰੇ ਘਰੇ ਆਉਣਾ ਤੇਰਾ ਹਾਲ ਵੀ ਕਮਲ ਭਾਬੀ ਵਾਲਾ ਨਾ ਹੋਵੇ...ਇੱਕ ਬੇਨਤੀ ਇਸਦੇ ਪਿੰਡ ਵਾਲਿਆਂ ਨੂੰ ਆ, ਨੱਥ ਪਾਓ ਸਾਰਾ ਪਿੰਡ...ਲੱਗਦਾ ਕੋਈ ਮਰਦ ਨਹੀਂ ਹੈਗਾ, ਕੁੜੀਆਂ ਹੀ ਆ 700 ਹੁਣ ਆਪਣਾ ਗੰਦਖਾਨਾ ਹੋਰ ਵੀ ਆ ਨੈੱਟ ਤੇ ਨਾ ਕੋਈ ਵੀਡੀਓ ਆਜੇ...

 

ਸੋਸ਼ਲ ਮੀਡੀਆ ਯੂਜ਼ਰ ਵੱਲੋਂ ਪ੍ਰਤੀਕਿਰਿਆ

ਇੰਟਰਨੈੱਟ ਤੇ ਵਾਈਰਲ ਹੋ ਰਹੀ ਪੋਸਟ ਉੱਪਰ ਯੂਜ਼ਰਸ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਪਹਿਲਾਂ ਤਾ ਸਪੋਰਟ ਕਰਦਾ ਸੀ ਤੂੰ ਉਸ ਨੂੰ ਇੱਕ ਹੋਰ ਯੂਜ਼ਰ ਨੇ ਲਿਖਿਆ, ਇਹ ਪੋਸਟ ਉਨ੍ਹਾਂ ਲਈ ਵੀ ਪਾਓ ਜੋ ਪੰਜਾਬ ਵਿੱਚ ਹੋਕੇ ਪੰਜਾਬੀ ਗੰਦੀ ਵੀਡੀਓ ਸ਼ੇਅਰ ਕਰਦੇ ਨੇ ਕਦੇ ਉਨ੍ਹਾਂ ਦੇ ਵੀ ਪੇਜ਼ ਵੇਖਲੋ ਜਾ ਕੇ ਕਿੰਨਾ ਗੰਦ ਪਾਇਆ ਹੋਇਆ। ਪੂਜਾ ਸੰਘਾ ਦਾ ਤਾ ਪਤਾ ਨਹੀ ਕੀ ਗੰਦ ਦਿਖ ਗਿਆ ਤੂਹਾਨੂੰ...

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab News: ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਲੋਕਾਂ ਦੇ ਕੱਚੇ ਮਕਾਨ ਹੋਣਗੇ ਪੱਕੇ, ਘਰ ਬੈਠੇ ਇੰਝ ਕਰੋ ਅਪਲਾਈ...