Babbu Maan New Song Aashiq Mizaj Teaser Out: ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਅਕਸਰ ਬੱਬੂ ਮਾਨ ਨੂੰ ਸੋਸ਼ਲ ਮੁੱਦਿਆਂ ਉੱਪਰ ਵੀ ਬੋਲਦੇ ਹੋਏ ਸੁਣਿਆ ਜਾਂਦਾ ਹੈ। ਹਾਲ ਹੀ ਵਿੱਚ ਕਲਾਕਾਰ ਵੱਲੋਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੇ ਹਾਲਾਤਾਂ ਨੂੰ ਗੀਤ ਰਾਹੀਂ ਬਿਆਨ ਕੀਤਾ ਗਿਆ। ਇਸ ਤੋਂ ਬਾਅਦ ਕਲਾਕਾਰ ਵੱਲੋਂ ਪ੍ਰਸ਼ੰਸਕਾਂ ਲਈ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਗਿਆ ਹੈ।






ਦਰਅਸਲ, ਬੱਬੂ ਮਾਨ ਦੇ ਨਵੇਂ ਗੀਤ ਆਸ਼ਿਕ ਮਿਜ਼ਾਜ਼ ਦੇ ਪੋਸਟਰ ਤੋਂ ਬਾਅਦ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਹਾਲਾਂਕਿ ਹੇਟਰਸ ਵੱਲੋਂ ਇਸ ਉੱਪਰ ਕਈ ਬੁਰੇ ਕਮੈਂਟ ਕੀਤੇ ਜਾ ਰਹੇ ਹਨ। ਪ੍ਰਸ਼ੰਸਕਾਂ ਦੀ ਗੱਲ ਕਰਿਏ ਤਾਂ ਉਹ ਟੀਜ਼ਰ ਵਿੱਚ ਬੱਬੂ ਮਾਨ ਦੀ ਲੁੱਕ ਦੀਆਂ ਤਾਰੀਫ਼ਾ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਮੈਂਟ ਕਰ ਕਿਹਾ ਕਿ ਪੂਰੇ ਗੀਤ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ। ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਮੋਡਲਾਂ ਵੀ ਅੱਤ ਪਰ ਬਾਈ ਦੀ ਸਮਾਇਲ ਅੱਗੇ ਫੈਲ...






 


ਇਸ ਤੋਂ ਇਲਾਵਾ ਹੇਟਰਸ ਵੱਲੋਂ ਵੀ ਕਈ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਆ ਗਿਆ ਨਸ਼ੇੜੀ ਫਿਰ... ਵੇਖਿਓ ਹੁਣ ਕਿਵੇਂ ਨਿਕਲਦੇ ਬਾਹਰ ਦਾਰੂ ਦੇ ਕੁੱਤੇ... ਜਦਕਿ ਕੁਝ ਪ੍ਰਸ਼ੰਸਕਾਂ ਵੱਲੋਂ ਕਮੈਂਟ ਬਾੱਕਸ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਯੂਜ਼ਰਸ ਮਰਹੂਮ ਗਾਇਕ ਦੇ ਨਾਂਅ ਉੱਪਰ ਕਮੈਂਟ ਕਰ ਰਹੇ ਹਨ।






ਵਰਕਫਰੰਟ ਦੀ ਗੱਲ ਕਰਿਏ ਤਾਂ ਆਪਣੇ ਨਵੇਂ ਗੀਤ ਦੇ ਨਾਲ-ਨਾਲ ਬੱਬੂ ਮਾਨ ਵਿਦੇਸ਼ ਵਿੱਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ। ਕਲਾਕਾਰ ਵੱਲੋਂ ਆਪਣੇ ਵਰਲਡ ਟੂਰ ਦਾ ਐਲਾਨ ਸਾਂਝਾ ਕਰਦੇ ਹੋਏ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਜਗ੍ਹਾਂ ਅਤੇ ਤਰੀਕ ਬਾਰੇ ਪੂਰੀ ਡਿਟੇਲ ਦਿੱਤੀ ਗਈ ਹੈ।