Lok sabha election 2024 Bathinda Seat: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਲੋਕ ਸਭਾ ਚੋਣ ਲੜਨ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਵਿੱਚ ਬਣੀਆਂ ਹੋਈਆਂ ਹਨ। ਦੱਸ ਦੇਈਏ ਕਿ ਇਸ ਵਿਚਾਲੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਬੀਤੇ ਦਿਨੀਂ ਸੋਮਵਾਰ ਨੂੰ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਬਲਕੌਰ ਸਿੱਧੂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਜਾਣਕਾਰੀ ਮੁਤਾਬਕ ਬਾਜਵਾ ਉਨ੍ਹਾਂ ਨੂੰ ਮਨਾਉਣ ਲਈ ਬਲਕੌਰ ਸਿੰਘ ਦੇ ਘਰ ਪੁੱਜੇ ਹਨ। ਇਸ ਤੋਂ ਬਾਅਦ ਇਹ ਚਰਚਾ ਛਿੜ ਚੁੱਕੀ ਹੈ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ ਸਗੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਮੂਸੇਵਾਲਾ ਦੇ ਪਿਤਾ ਵੱਲੋਂ ਇਨਕਾਰ ਕਰਨ ਤੋਂ ਬਾਅਦ ਹੁਣ ਕਾਂਗਰਸ ਨੇ ਬਠਿੰਡਾ ਸੀਟ ਤੋਂ ਜੀਤ ਮਹਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ।  


ਬਲਕੌਰ ਸਿੰਘ ਨੇ ਟਿਕਟ ਲੈਣ ਤੋਂ ਕੀਤਾ ਇਨਕਾਰ 


ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ- ਪਾਰਟੀ ਨੇ ਬਲਕੌਰ ਸਿੰਘ ਨਾਲ ਪਹਿਲਾਂ ਗੱਲ ਕੀਤੀ ਸੀ। ਟਿਕਟ ਨੂੰ ਲੈ ਕੇ ਬਲਕੌਰ ਸਿੰਘ ਨੇ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਕਤ ਟਿਕਟ ਕਿਸੇ ਹੋਰ ਉਮੀਦਵਾਰ ਨੂੰ ਦਿੱਤੀ ਗਈ। ਉਨ੍ਹਾਂ ਕਿਹਾ- ਬਲਕੌਰ ਸਿੰਘ ਦਾ ਬੇਟਾ ਚਲਾ ਗਿਆ ਹੈ, ਅਸੀਂ ਇਸ ਤੋਂ ਦੁਖੀ ਹਾਂ। ਹਰ ਪਾਰਲੀਮੈਂਟ ਵਿੱਚ ਜਾ ਕੇ ਉਸਦਾ ਇਨਸਾਫ਼ ਲੈ ਸਕਦੇ ਸੀ। ਸਾਡੀ ਪਾਰਟੀ ਵੀ ਚਾਹੁੰਦੀ ਸੀ ਕਿ ਬਲਕੌਰ ਸਿੰਘ ਬਠਿੰਡਾ ਤੋਂ ਚੋਣ ਲੜਨ ਪਰ ਬਲਕੌਰ ਸਿੰਘ ਨੇ ਆਪ ਹੀ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ।


ਬਲਕੌਰ ਸਿੰਘ ਨੇ ਸਿਆਸਤ ਵਿੱਚ ਉਤਰਨ ਨੂੰ ਲੈ ਕਹੀ ਇਹ ਗੱਲ


ਆਜ਼ਾਦ ਚੋਣ ਲੜਨ ਦੀ ਚਰਚਾ ਹੋਣ ਤੋਂ ਬਾਅਦ ਕਾਂਗਰਸ ਉਨ੍ਹਾਂ ਨੂੰ ਮਨਾਉਣ 'ਚ ਲੱਗੀ ਹੋਈ ਹੈ। ਹਾਲਾਂਕਿ, ਚੋਣ ਲੜਨ ਬਾਰੇ ਬੀਤੇ ਦਿਨੀਂ ਬਲਕੌਰ ਸਿੰਘ ਨੇ ਆਪਣੀ ਹਵੇਲੀ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਸਿਆਸਤ ਵਿੱਚ ਆਉਣ ਦੀ ਗੱਲ ਕਹੀ ਸੀ। ਜਾਣਕਾਰੀ ਅਨੁਸਾਰ ਹੁਣ ਜਦੋਂ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸੰਸਾਰ ਵਿੱਚ ਆ ਗਿਆ ਹੈ ਅਤੇ ਚਰਨ ਕੌਰ ਦੀ ਵੀ ਛੁੱਟੀ ਹੋ ​​ਗਈ ਹੈ ਤਾਂ ਬਲਕੌਰ ਸਿੰਘ ਚੋਣ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ।
 
ਦਰਅਸਲ, ਹਵੇਲੀ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ - "ਜੇਕਰ ਅਸੀਂ ਰਾਜਨੀਤੀ ਵਿੱਚ ਆ ਗਏ ਤਾਂ ਕਹਿਣਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਰਾਜਨੀਤੀ ਕਰਦੇ ਹਨ।" ਪਰ ਇੱਕ ਸਿਆਸਤਦਾਨ ਅਤੇ ਇੱਕ ਆਮ ਆਦਮੀ ਵਿੱਚ ਫਰਕ ਇਹ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਮੇਰੇ ਪੁੱਤਰ ਨੂੰ ਏ.ਕੇ.-47 ਨਾਲ ਕਤਲ ਕਰ ਦਿੱਤਾ ਗਿਆ।


ਸਾਬਕਾ ਸੀਐਮ ਦਾ ਪੋਤਾ ਐਮਪੀ ਸੀ, ਉਨ੍ਹਾਂ ਨੇ ਸਜ਼ਾ ਪੂਰੀ ਕਰਵਾਈ, ਸਾਜ਼ਿਸ਼ ਕਰਨ ਵਾਲੇ ਫੜੇ ਗਏ ਅਤੇ ਅਦਾਲਤਾਂ ਨੇ ਵੀ ਸਜ਼ਾਵਾਂ ਦਿੱਤੀਆਂ। ਉਹ ਪਹਿਲਾਂ ਵੀ ਸਜ਼ਾ ਭੁਗਤ ਚੁੱਕਾ ਹੈ, ਹੁਣ ਦੁੱਗਣੀ ਸਜ਼ਾ ਭੁਗਤ ਚੁੱਕਾ ਹੈ, ਪਰ ਫਿਰ ਵੀ ਰਿਹਾਅ ਨਹੀਂ ਹੋ ਰਿਹਾ। ਫਿਰ ਕਿਉਂ ਨਾ ਅਸੀਂ ਵੀ ਰਾਜਨੀਤੀ ਵਿੱਚ ਆ ਕੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।