ਚੰਡੀਗੜ੍ਹ: ਦੇਸ਼ ਵਿਚ ਇਸ ਵੇਲੇ ਕੋਰੋਨਾ ਦੇ ਨਾਲ ਹਾਲਾਤ ਕਾਫੀ ਬੁਰੇ ਹਨ। ਮੈਡੀਕਲ ਇਲਾਜ਼ ਅਤੇ ਆਕਸੀਜ਼ਨ ਦੀ ਕਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ‘ਚ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਅਤੇ ਦੇਵ ਖਰੌੜ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੇ ਲਈ ਦੋਵਾਂ ਕਲਾਕਾਰਾਂ ਨੇ ਖਾਲਸਾ ਏਡ ਨਾਲ ਹੱਥ ਮਿਲਾਇਆ ਹੈ।


ਦੱਸ ਦਈਏ ਕਿ ਖਾਲਸਾ ਏਡ ਇਸ ਵੇਲੇ ਹਰ ਉਸ ਲੋੜਵੰਦ ਦੀ ਮਦਦ ਕਰ ਰਹੀ ਹੈ ਜਿਸ ਨੂੰ ਮਦਦ ਦੀ ਲੋੜ ਹੈ। ਇਸ ਦੇ ਨਾਲ ਹੀ ਹੁਣ ਦੋਵੇਂ ਪੰਜਾਬੀ ਕਲਾਕਾਰ ਪਰਮੀਸ਼ ਅਤੇ ਦੇਵ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੋਵੇਂ ਲੋਕਾਂ ਨੂੰ ਖਾਲਸਾ ਏਡ ਨਾਲ ਜੁੜ ਕੇ ਲੋਕਾਂ ਦੀ ਮਦਦ ਕਰਨ ਲਈ ਅਪੀਲ ਕਰ ਰਹੇ ਹਨ।


ਦੋਵਾਂ ਨੇ ਵੀਡੀਓ ਰਾਹੀਂ ਸੁਨੇਹਾ ਦਿੱਤਾ ਹੈ ਕਿ ਕਿਵੇਂ ਦੇਸ਼ 'ਚ ਕੋਰੋਨਾ ਨਾਲ ਬੁਰਾ ਹਾਲ ਹੈ। ਕਿਵੇਂ ਆਕਸੀਜ਼ਨ ਦੀ ਕਮੀ ਨਾਲ ਹਰ 4 ਮਿੰਟ ਵਿਚ ਇੱਕ ਇਨਸਾਨ ਮਰ ਰਿਹਾ ਹੈ। ਉਨ੍ਹਾਂ ਵੀਡੀਓ ’ਚ ਕਿਹਾ ਕਿ ਸਾਨੂੰ ਲੋੜ ਹੈ ਇਸ ਵੇਲੇ ਹਰ ਲੋੜਵੰਦ ਦੇ ਲਈ ਵੱਧ ਤੋਂ ਵੱਧ ਸੋਰਸਸ ਪੈਦਾ ਕੀਤੇ ਜਾਣ।


ਭਰਾਤ ਦੇ ਵਿਚ ਇਸ ਸਮੇਂ ਆਕਸੀਜ਼ਨ ਦੀ ਕਮੀ ਹੈ, ਅਤੇ ਅਤ ਦੇ ਲਈ ਖਾਲਸਾ ਏਡ ਸਭ ਨੂੰ ਆਕਸੀਜ਼ਨ ਸਿਲੰਡਰ ਮੁਹਈਆ ਕਰਵਾ ਰਹੀ ਹੈ। ਸਾਨੂੰ ਇਸ ਵੇਲੇ ਲੋੜ ਹੈ ਕਿ ਅਸੀ ਸਭ ਮਿਲ ਖਾਲਸਾ ਏਡ ਦੀ ਮਦਦ ਕਰੀਏ ਅਤੇ ਖਾਲਸਾ ਏਡ 'ਚ ਡੋਨੇਟ ਕਰ ਕਿਸੇ ਦੀ ਜਾਨ ਬਚਾਈਏ।


ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵੱਲੋਂ 152.56 ਕਰੋੜ ਰੁਪਏ ਦੇ ਹਸਪਤਾਲ ਦੇ ਸਮਾਨ ਤੇ ਖਪਤਯੋਗ ਵਸਤਾਂ ਖਰੀਦਣ ਨੂੰ ਪ੍ਰਵਾਨਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904