Diljit Dosanjh On Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਜਾਣਾ ਅਤੇ ਸੀਆਈਐਸਐਫ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ 'ਥੱਪੜ' ਮਾਰਿਆ ਜਾਣਾ ਹੈ। ਦੱਸ ਦੇਈਏ ਕਿ ਕੰਗਨਾ ਨੂੰ 'ਥੱਪੜ' ਮਾਰੇ ਜਾਣ ਦੀ ਵਜ੍ਹਾ ਤਿੰਨ ਸਾਲ ਪਹਿਲਾਂ ਅਦਾਕਾਰਾ ਵੱਲੋਂ ਦਿੱਤਾ ਗਿਆ ਬਿਆਨ ਸੀ। ਜੋ ਕਿ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਹਾਲਾਂਕਿ ਕੁਲਵਿੰਦਰ ਕੌਰ ਤੋਂ ਪਹਿਲਾਂ ਦਿਲਜੀਤ ਦੋਸਾਂਝ ਵੱਲੋਂ ਵੀ ਕੰਗਨਾ ਦੀ ਇਸੇ ਬਿਆਨ ਉੱਪਰ ਬੋਲਤੀ ਬੰਦ ਕੀਤੀ ਗਈ ਸੀ। ਆਖਿਰ ਕੀ ਸੀ ਉਹ ਬਿਆਨ ਇਸ ਖਬਰ ਰਾਹੀ ਵਿਸਤਾਰ ਨਾਲ ਪੜ੍ਹੋ...


ਕੰਗਨਾ ਦਾ 4 ਸਾਲ ਪੁਰਾਣਾ ਬਿਆਨ


ਦਰਅਸਲ, ਖੇਤੀ ਕਾਨੂੰਨ ਦੇ ਮੁੱਦੇ 'ਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਕੀਤਾ ਸੀ। ਕਿਸਾਨਾਂ ਨੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਡੇਰੇ ਲਾਏ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਅੜੇ ਹੋਏ ਸੀ। ਇਸ ਦੌਰਾਨ ਸਿਰਫ਼ ਕਿਸਾਨ ਵਿਅਕਤੀ ਹੀ ਨਹੀਂ ਸਗੋਂ ਬੱਚਿਆਂ ਤੋਂ ਲੈ ਕੇ ਮਹਿਲਾਵਾਂ ਤੱਕ ਇਸ ਅੰਦੋਲਨ ਦਾ ਹਿੱਸਾ ਬਣੀਆਂ। ਇਸ ਦੌਰਾਨ ਹੀ ਕੰਗਨਾ ਨੇ ਉੱਥੇ ਮੌਜੂਦ ਮਹਿਲਾਵਾਂ ਲਈ ਬਿਆਨ ਦਿੰਦੇ ਹੋਏ ਕਿਹਾ, ''ਹਾ ਹਾ, ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ... ਅਤੇ ਇਹ 100 ਰੁਪਏ ਵਿੱਚ ਉਪਲਬਧ ਹਨ।” ਹਾਲਾਂਕਿ, ਕੰਗਨਾ ਰਣੌਤ ਨੇ ਬਾਅਦ ਵਿੱਚ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ।  


ਦਿਲਜੀਤ ਦੋਸਾਂਝ ਵੱਲੋਂ ਕੰਗਨਾ ਨੂੰ ਕਰਾਰਾ ਜਵਾਬ


ਅਦਾਕਾਰਾ ਕੰਗਨਾ ਦੇ ਇਸ ਟਵੀਟ ਦਾ ਦਿਲਜੀਤ ਦੋਸਾਂਝ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਸੀ। ਪੰਜਾਬੀ ਗਾਇਕ ਨੇ ਟਵੀਟ ਕਰ ਲਿਖਿਆ, ਬੋਲ੍ਹਣ ਦੀ ਤਮੀਜ਼ ਨਈ ਤੈਨੂੰ, ਕਿਸੇ ਦੀ ਮਾਂ-ਭੈਣ ਨੂੰ...ਔਰਤ ਹੋ ਕੇ ਦੂਜੀਆਂ ਨੂੰ ਤੂੰ 100-100 ਰੁਪਏ ਵਾਲੀ ਦੱਸਦੀ ਆਂ...ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ...ਇਹ ਤਾਂ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਤੂੰ... ਪੰਜਾਬੀ ਗੂਗਲ ਕਰ ਲਈ...






 


CISF ਸਟਾਫ ਨੇ ਜੜਿਆ ਥੱਪੜ


ਦੱਸ ਦੇਈਏ ਕਿ ਕੰਗਨਾ ਰਣੌਤ ਦੇ ਇਸੇ ਬਿਆਨ ਨੂੰ ਲੈ ਇੱਕ ਵਾਰ ਫਿਰ ਵਿਵਾਦ ਭੱਖ ਗਿਆ ਹੈ। ਸੀਆਈਐਸਐਫ ਸਟਾਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਇਸੇ ਬਿਆਨ ਲਈ ਥੱਪੜ ਜੜਿਆ। ਉਸਨੇ ਕਿਹਾ ਕਿ ਜਿਸ ਸਮੇਂ ਉਸਨੇ ਇਹ ਬਿਆਨ ਦਿੱਤਾ ਮੇਰੀ ਮਾਂ ਵੀ ਉਸ ਅੰਦੋਲਨ ਵਿੱਚ ਸ਼ਾਮਲ ਸੀ।