Himanshi Khurana: ਪੰਜਾਬੀ ਫਿਲਮਾਂ ਦੀ ਮਸ਼ਹੂਰ ਐਕਟਰਸ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। 'ਬਿੱਗ ਬੌਸ 13' ਦਾ ਹਿੱਸਾ ਬਣਨ ਤੋਂ ਬਾਅਦ ਉਨ੍ਹਾਂ ਦੀ ਫੈਨ ਫੋਲੋਇੰਗ ਕਾਫੀ ਵਧ ਗਈ ਹੈ। ਉਸ ਨੇ ਆਪਣੀ ਮਿਹਨਤ ਅਤੇ ਸ਼ਾਨਦਾਰ ਕੰਮ ਕਾਰਨ ਇੰਡਸਟਰੀ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਦੇ ਨਾਲ ਹੀ ਹਿਮਾਂਸ਼ੀ ਵੀ ਕਦੇ ਆਪਣੇ ਗੀਤਾਂ ਅਤੇ ਕਦੇ ਆਪਣੀ ਲਵ ਲਾਈਫ ਕਾਰਨ ਚਰਚਾ 'ਚ ਰਹਿੰਦੀ ਹੈ।

Continues below advertisement


ਹਿਮਾਂਸ਼ੀ ਸੋਸ਼ਲ ਮੀਡੀਆ ਰਾਹੀਂ ਵੀ ਫੈਨਸ ਨਾਲ ਜੁੜੀ ਰਹਿੰਦੀ ਹੈ। ਉਸ ਦੇ ਫੈਨਸ ਨੂੰ ਸੋਸ਼ਲ ਮੀਡੀਆ 'ਤੇ ਹਰ ਰੋਜ਼ ਹਿਮਾਂਸ਼ੀ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਹੁਣ ਫਿਰ ਤੋਂ ਹਿਮਾਂਸ਼ੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ। ਐਕਟਰਸ ਨੇ ਈਦ ਤੋਂ ਪਹਿਲਾਂ ਇੱਕ ਖਾਸ ਫੋਟੋਸ਼ੂਟ ਕਰਵਾਇਆ ਹੈ।


ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ ਨੂੰ ਚਿੱਟੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਉਸ ਦੇ ਇਸ ਸੂਟ 'ਤੇ ਗੋਲਡਨ ਕਲਰ ਦਾ ਗੋਟਾ ਲੱਗਿਆ ਹੋਇਆ ਹੈ।



ਆਪਣੀ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੈ। ਸਿਰ 'ਤੇ ਦੁਪੱਟਾ ਲੈ ਕੇ ਹਿਮਾਂਸ਼ੀ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਕਾਇਲ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਬੈਗ ਵੀ ਕੈਰੀ ਕੀਤਾ ਹੋਇਆ ਹੈ।


ਤਸਵੀਰਾਂ 'ਤੇ ਫੈਨਸ ਕਰ ਰਹੇ ਹਨ ਤਾਬੜਤੋੜ ਕੁਮੈਂਟ


ਕੰਨਾਂ ਵਿੱਚ ਵੱਡੇ ਝੁਮਕੇ ਅਤੇ ਪੈਰਾਂ ਵਿੱਚ ਝਾਂਜਰਾਂ ਹਿਮਾਂਸ਼ੀ ਦੀ ਟ੍ਰੇਡਿਸ਼ਨਲ ਲੁੱਕ ਨੂੰ ਚਾਰ ਚੰਨ ਲਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵੀ ਵਧਾ ਦਿੱਤੀ ਹੈ।


ਹਿਮਾਂਸ਼ੀ ਨੇ ਕੁੱਲ 6 ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਹਰ ਤਸਵੀਰ 'ਚ ਉਸ ਦਾ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਹਿਮਾਂਸ਼ੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਝ ਹੀ ਮਿੰਟਾਂ 'ਚ ਹਜ਼ਾਰਾਂ ਲਾਈਕਸ ਆ ਚੁੱਕੇ ਹਨ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


ਇਹ ਵੀ ਪੜ੍ਹੋ: Delhi-NCR Weekly Weather Forecast: ਦਿੱਲੀ-NCR 'ਚ 'ਲੂ' ਮਿਲੇਗੀ ਰਾਹਤ, ਜਾਣੋ ਪੂਰਾ ਹਫ਼ਤੇ ਦੇ ਮੌਸਮ ਦਾ ਹਾਲ