Punjab News: ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਲੋਂ ਗਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਮਨਕੀਰਤ ਦੇ ਗੀਤ 8 ਰਫਲਾਂ ਤੇ ਇਤਰਾਜ਼ ਜਤਾਇਆ ਗਿਆ।
ਅਦਾਲਤ ਵੱਲੋਂ 8 ਸਤੰਬਰ ਤੱਕ ਗਾਇਕ ਤੋਂ ਜਵਾਬ ਮੰਗਿਆ ਗਿਆ ਹੈ। ਮਨਕੀਰਤ 'ਤੇ ਇਲਜ਼ਾਮ ਹੈ ਕਿ ਇਸ ਗੀਤ ਰਾਹੀਂ ਵਕੀਲਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਡਵੋਕੇਟ ਸੁਨੀਲ ਮਲਨ ਵਲੋਂ ਪਟੀਸ਼ਨ ਦਾਖਿਲ ਕੀਤੀ ਗਈ ਹੈ।
ਪਟੀਸ਼ਨਰ ਨੇ ਕੋਰਟ ਤੋਂ ਮਨਕੀਰਤ ਖ਼ਿਲਾਫ਼ FIR ਦਰਜ ਕਰਨ, ਗੀਤ ਸੋਸ਼ਲ ਮੀਡੀਆ ਤੋਂ ਗੀਤ delete ਕਰਨ, ਗੀਤ ਤੋਂ ਕੀਤੀ ਗਈ ਕਮਾਈ ਲੋੜਵੰਦਾਂ ਵਿੱਚ ਵੰਡਣ ਦੀ ਮੰਗ ਕੀਤੀ ਹੈ। ਮਨਕੀਰਤ ਦੇ ਨਾਲ ਇਸ ਗੀਤ ਨੂੰ ਗੁਰਲੇਜ਼ ਅਖ਼ਤਰ ਨੇ ਗਾਇਆ ਸੀ। ਗੁਰਲੇਜ਼ ਅਖ਼ਤਰ ਤੇ ਸਾਰੀ ਟੀਮ ਖਿਲਾਫ ਕਾਰਵਾਈ ਦੀ ਮੰਗ ਹੈ।
ਪਟੀਸ਼ਨ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਗੀਤ 'ਚ ਕਥਿਤ ਤੌਰ 'ਤੇ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਮਨਕੀਰਤ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੋਵੇਗੀ। ਪਟੀਸ਼ਨਰ ਐਡਵੋਕੇਟ ਸੁਨੀਲ ਮੱਲਣ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਕਤ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਜਾਵੇ। ਨਾਲ ਹੀ, ਹਰਜਾਨਾ ਵਸੂਲਿਆ ਜਾਣਾ ਚਾਹੀਦਾ ਹੈ ਅਤੇ ਐਡਵੋਕੇਟ ਵੈਲਫੇਅਰ ਫੰਡ ਵਿੱਚ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ।
ਸੀਵਰੇਜ 'ਚ ਤੇਜਾਬੀ ਪਾਣੀ ਸੁੱਟਣ ਲਈ ਪੀ.ਪੀ.ਸੀ.ਬੀ. ਨੇ ਹੀਰੋ ਸਟੀਲਜ਼ 'ਤੇ ਲਗਾਇਆ 10 ਲੱਖ ਰੁਪਏ ਦਾ ਜੁ਼ਰਮਾਨਾ
ਸਿੱਧੂ ਮੂਸੇਵਾਲਾ ਦੇ ਗੀਤ ਖਿਲਾਫ ਅਦਾਲਤ ਵੀ ਗਏ
ਐਡਵੋਕੇਟ ਸੁਨੀਲ ਮੱਲਣ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਸੰਜੂ ਖਿਲਾਫ ਵੀ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਇਹ ਕੇਸ ਹੋਰ ਲੋਕਾਂ ਨੂੰ ਧਿਰ ਬਣਾ ਕੇ ਚੱਲੇਗਾ।