Attack On Punjabi Actor: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਹਿੱਲਾ ਕੇ ਰੱਖ ਦਿੱਤਾ ਹੈ। ਦਰਅਸਲ, ਪੰਜਾਬੀ ਮਾਡਲ-ਅਦਾਕਾਰ ਅਦਨਾਨ ਅਲੀ ਖ਼ਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕਲਾਕਾਰ ਦੀ ਹਾਲਤ ਵੇਖ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ। ਦੱਸ ਦੇਈਏ ਕਿ ਇਸ ਹਮਲੇ ਦੌਰਾਨ ਅਦਨਾਨ ਅਲੀ ਖ਼ਾਨ ਦਾ ਕੰਨ ਵੱਡ ਦਿੱਤਾ ਗਿਆ। 



ਇਸ ਮਾਮਲੇ ਦਾ ਖੁਲਾਸਾ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਿਰ 'ਤੇ ਕਿਰਚਾਂ ਵੀ ਮਾਰੀਆਂ ਗਈਆਂ। ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਅਚਾਨਕ ਹਮਲਾ ਕੀਤਾ ਗਿਆ, ਜਿਸ 'ਚ ਮੇਰਾ ਇੱਕ ਕੰਨ ਵੱਡਿਆ ਗਿਆ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਦੱਸ ਦਈਏ ਕਿ ਕਲਾਕਾਰ ਅਦਨਾਨ ਅਲੀ ਖ਼ਾਨ ਨੇ ਵੀਡੀਓ 'ਚ ਆਪਣੇ 'ਤੇ ਹੋਏ ਹਮਲਾਵਾਰਾਂ ਦੇ ਨਾਂ ਵੀ ਦੱਸੇ। ਤੁਸੀ ਵੀ ਵੇਖੋ ਕਲਾਕਾਰ ਵੱਲੋਂ ਸਾਂਝਾ ਕੀਤਾ ਗਿਆ ਇਹ ਖੌਫਨਾਕ ਵੀਡੀਓ...






 


ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ। ਇਸ ਵਾਰ ਤਾਂ ਮੈਂ ਬੱਚ ਗਿਆ ਪਰ ਜੇਕਰ ਦੁਬਾਰਾ ਫਿਰ ਹਮਲਾ ਹੋਇਆ ਤਾਂ ਮੈਂ ਜਿੰਦਾ ਨਹੀਂ ਬਚਾਂਗਾ। ਲੋਕਾਂ ਦੀ ਭੀੜ ਨੇ ਇਕ ਵਾਰ ਮੈਨੂੰ ਬਚਾ ਲਿਆ। ਇਸ ਦੇ ਹੀ ਅਦਨਾਨ ਅਲੀ ਖ਼ਾਨ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਫਿਲਹਾਲ ਕਲਾਕਾਰ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਕਲਾਕਾਰ ਦੇ ਜਲਦ ਠੀਕ ਹੋਣ ਦੀ ਦੁਆ ਮੰਗੀ ਜਾ ਰਹੀ ਹੈ। 



 





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।