ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਨਾਂ ਕਿਸੇ ਜਾਣ-ਪਛਾਣ ਦਾ ਮੌਹਤਾਜ ਨਹੀਂ। ਉਸ ਨੇ ਮਿਊਜ਼ਿਕ ਦੇ ਨਾਲ-ਨਾਲ ਐਕਟਿੰਗ ਵਿੱਚ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਦੇਸ਼ ਦੇ ਫੇਮਸ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ। ਦਿਲਜੀਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕੀਤੀ ਹੈ ਕਿਉਂਕਿ ਉਸ ਦੀਆਂ ਦੋ ਐਲਬਮਾਂ "GOAT" ਤੇ "The Moonchild Era" ਨੇ ਵੱਖ-ਵੱਖ ਅੰਤਰਰਾਸ਼ਟਰੀ ਮਿਊਜ਼ਿਕ ਚਾਰਟਾਂ 'ਤੇ ਆਪਣੀ ਥਾਂ ਬਣਾਈ ਹੈ।

Continues below advertisement


ਅਸੀਂ ਸ਼ਾਇਦ ਹੀ ਉਸਨੂੰ ਦੂਜੇ ਕਲਾਕਾਰਾਂ ਨਾਲ ਕੌਲੇਬ੍ਰੇਟ ਕਰਦੇ ਹੋਏ ਦੇਖਦੇ ਹਾਂ ਪਰ ਇਸ ਵਾਰ, ਅਜਿਹਾ ਲਗਦਾ ਹੈ ਕਿ ਉਸਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਕੁਝ ਖਾਸ਼ ਪਲਾਨਿੰਗ ਕੀਤੀ ਹੋਈ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਦਿਲਜੀਤ ਦੋਸਾਂਝ ਜਲਦੀ ਹੀ ਸੰਗੀਤ ਦੇ ਉਸਤਾਦ ਏਆਰ ਰਹਿਮਾਨ ਨਾਲ ਕੰਮ ਕਰਨ ਲਈ ਤਿਆਰ ਹੈ।


ਇਸ ਦਾ ਖੁਲਾਸਾ ਰਹਿਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਹੋਇਆ ਹੈ। ਦੱਸ ਦਈਏ ਕਿ ਏਆਰ ਰਹਿਮਾਨ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੋਸਟ ਸ਼ੇਅਰਪ ਕਰਦਿਆਂ ਦਿਲਜੀਤ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ 'ਚ ਕਿਸੇ ਪ੍ਰੋਜੈਕਟ ਦੀ ਆਡੀਓ ਐਡੀਟਿੰਗ ਪ੍ਰੋਸੈਸ ਦੀ ਇੱਕ ਵੀਡੀਓ ਕਲਿੱਪ ਹੈ।


ਦੱਸ ਦਈਏ ਕਿ ਜਦੋਂ ਤੋਂ ਇਹ ਪੋਸਟ ਸ਼ੇਅਰ ਕੀਤੀ ਹੈ ਦਿਲਜੀਤ ਦੇ ਫੈਨਸ ਦੀ ਐਕਸਾਈਟਮੈਂਟ ਦਾ ਕੋਈ ਠਿਕਾਣਾ ਨਹੀਂ ਰਿਹਾ। ਦਿਲਜੀਤ ਨੇ ਯਕੀਨਨ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸੰਗੀਤ ਦਾ ਨਾ ਸਿਰਫ਼ ਬਾਲੀਵੁੱਡ ਇੰਡਸਟਰੀ 'ਤੇ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਬਹੁਤ ਪ੍ਰਭਾਵ ਹੈ। ਦਿਲਜੀਤ ਸਭ ਤੋਂ ਵਧੀਆ ਪੰਜਾਬੀ ਕਲਾਕਾਰਾਂ ਚੋਂ ਇੱਕ ਹੋਣ ਦੇ ਨਾਤੇ ਹਮੇਸ਼ਾ ਹੀ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ ਤੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਇਸ ਵਾਰ ਵੀ ਅਜਿਹਾ ਹੀ ਕਰੇਗਾ।



ਇਹ ਵੀ ਪੜ੍ਹੋ: 'ਜਾਂ ਤਾਂ ਮੌਜੂਦਾ ਸਿਸਟਮ ਨਹੀਂ ਰਹੇਗਾ ਜਾਂ ਸਿੱਧੂ ਨਹੀਂ ਰਹੇਗਾ', ਆਪਣੀ ਦੀ ਸਰਕਾਰ 'ਤੇ ਵਰ੍ਹੇ ਪ੍ਰਧਾਨ ਨਵਜੋਤ ਸਿੱਧੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904