Diljit Dosanjh Brings Mini Fan On Stage: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਲਾਈਵ ਪ੍ਰਦਰਸ਼ਨ ਕਰ ਇਤਿਹਾਸ ਰਚਿਆ। ਉਨ੍ਹਾ ਦੀ ਇਸ ਉਪਲੱਬਧੀ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਆਪਣੀ ਖੁਸ਼ੀ ਜਤਾਈ। ਫੈਨਜ਼ ਤੋਂ ਲੈ ਕੇ ਫਿਲਮੀ ਸਿਤਾਰੇ ਤੱਕ ਦਿਲਜੀਤ ਦੀ ਇਸ ਸਫਲਤਾ ਦਾ ਗਵਾਹ ਬਣੇ। ਦੱਸ ਦੇਈਏ ਕਿ ਬੀਸੀ ਪਲੇਸ ਸਟੇਡੀਅਮ ਵਿੱਚ ਦਿਲਜੀਤ ਦਾ ਸ਼ੋਅ ਵੇਖਣ 54,000 ਤੋਂ ਵੱਧ ਪ੍ਰਸ਼ੰਸਕ ਪੁੱਜੇ। ਇਸ ਸ਼ੋਅ ਨਾਲ ਜੁੜੇ ਕਈ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਦਿਲਜੀਤ ਦਾ ਇੱਕ ਛੋਟੇ 6 ਸਾਲ ਦੇ ਬੱਚੇ ਨਾਲ ਪਿਆਰਾ ਵੀਡੀਓ ਸਾਹਮਣੇ ਆਇਆ ਹੈ। ਜਿਸ ਉੱਪਰ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।





 


ਦਰਅਸਲ, ਦਿਲਜੀਤ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੀਆਂ ਦੋਸਾਂਝਾਵਾਲੇ ਨੇ ਲਿਖਿਆ, ਧਿਆਨ ਧਰ ਮਹਿਸੂਸ ਕਰ... ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਦਿਲਜੀਤ ਬੱਚੇ ਉੱਪਰ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਤੋਂ ਬਾਅਦ ਇਸ ਛੋਟੇ ਬੱਚੇ ਨੇ ਦਿਲਜੀਤ ਨਾਲ ਸਟੇਜ ਉੱਪਰ ਭੰਗੜਾ ਵੀ ਪਾਇਆ। ਇਸ ਨੂੰ Team Diljit Dosanjh ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ।





 
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਬੱਚੇ ਨਾਲ ਕਿਊਟ ਵੀਡੀਓ ਉੱਪਰ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹਰ ਇੱਕ ਦੀ ਪਸੰਦ ਹੈ ਦਿਲਜੀਤ ਦੋਸਾਂਝ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਸੱਚਮੁੱਚ ਇੱਕ ਜਨੂਨ ਮਹਿਸੂਸ ਕੀਤਾ ਇਸ ਦਿਨ…. ਕਿੰਨੀਆਂ ਹੀ ਟੁੱਟੀਆਂ ਹੋਈਆ ਉਮੀਦਾਂ ਜੋੜ ਗਿਆ ਵੀਰੇ❤️🙌 ਮੰਜਿਲਾਂ ਵੱਲ ਜਾਣ ਵਾਲੇ ਰਾਹ ਖੋਲ ਗਏ ਤੂਸੀ 🙌 ਮਾਨ ਹੈ ਤੁਹਾਡੇ ਤੇ…. ਵਾਹਿਗੁਰੂ ਮੇਰੀ ਉਮਰ ਵੀ ਤੁਹਾਨੂੰ ਲਾਵੇ @diljitdosanjh ..


ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਨਜ਼ਰ ਆਏ। 12 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।