Diljit Dosanjh Fees: ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਕੰਸਰਟ ਭਾਰਤ 'ਚ ਹੋਣ ਜਾ ਰਿਹਾ ਹੈ। ਜਿਸ ਲਈ ਲੋਕਾਂ ਦੇ ਵਿੱਚ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਲੋਕ ਕੰਸਰਟ ਲਈ ਹਜ਼ਾਰਾਂ ਰੁਪਏ ਦੇ ਵਿੱਚ ਟਿਕਟਾਂ ਖਰੀਦ ਰਹੇ ਹਨ। ਦਿਲਜੀਤ ਦੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਦੇ ਵੀ ਦੀਵਾਨੇ ਹਨ। ਉਨ੍ਹਾਂ ਦਾ ਅੰਦਾਜ਼ ਅਜਿਹਾ ਹੈ ਕਿ ਕੋਈ ਵੀ ਉਨ੍ਹਾਂ ਦਾ ਫੈਨ ਬਣ ਜਾਂਦਾ ਹੈ। ਦਿਲਜੀਤ (Diljit Dosanjh) ਇਕੱਲੇ ਕੰਸਰਟ ਤੋਂ ਹੀ ਕਰੋੜਾਂ ਦੀ ਕਮਾਈ ਕਰ ਲੈਂਦੇ ਹਨ। ਦਿਲਜੀਤ ਦੇ ਇਕ ਕੰਸਰਟ ਦੀ ਫੀਸ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਆਓ ਅੱਜ ਅਸੀਂ ਤੁਹਾਨੂੰ ਦਿਲਜੀਤ ਦੀ ਕਮਾਈ ਅਤੇ ਕੰਸਰਟ ਫੀਸ ਬਾਰੇ ਦੱਸਦੇ ਹਾਂ।


ਹੋਰ ਪੜ੍ਹੋ :ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹਾ 18 ਲੱਖ ਰੁਪਏ? ਜਾਣੋ ਕੀ ਹੈ ਵਜ੍ਹਾ


 







ਜਾਣੋ ਦਿਲਜੀਤ ਦੇ ਇਕ ਕੰਸਰਟ ਦੀ ਫੀਸ ਕਿੰਨੀ ਹੈ


ਦਿਲਜੀਤ ਦੋਸਾਂਝ ਦਾ ਭਾਰਤ ਦੌਰਾ 26 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ 'ਚ ਪਹਿਲਾਂ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਦਿਲਜੀਤ ਦੇ ਇੱਕ ਕੰਸਰਟ ਦੀ ਫੀਸ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਉਹ 4 ਕਰੋੜ ਰੁਪਏ ਲੈਂਦੇ ਹਨ।


ਉਹ ਹਾਈ ਪ੍ਰੋਫਾਈਲ ਇਵੈਂਟਸ ਲਈ ਇੰਨਾ ਚਾਰਜ ਕਰਦੇ ਹਨ


ਦਿਲਜੀਤ ਨੇ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਵੀ ਪਰਫਾਰਮ ਕੀਤਾ। ਦਿਲਜੀਤ ਦੋਸਾਂਝ ਨੇ ਇਸ ਹਾਈ ਪ੍ਰੋਫਾਈਲ ਈਵੈਂਟ ਲਈ 30 ਕਰੋੜ ਰੁਪਏ ਚਾਰਜ ਕੀਤੇ ਸਨ। ਇਸ ਇਵੈਂਟ ਦੇ ਦਿਲਜੀਤ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।



ਉਹ ਇੱਕ ਫਿਲਮ ਲਈ ਇੰਨੇ ਪੈਸੇ ਲੈਂਦੇ ਹਨ


ਦਿਲਜੀਤ ਦੋਸਾਂਝ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਲਈ ਵੀ ਕਾਫੀ ਮਸ਼ਹੂਰ ਹਨ। ਉਨ੍ਹਾਂ ਦੀ ਫਿਲਮ ਚਮਕੀਲਾ ਨੂੰ ਲੋਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ। ਲੋਕ ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੇ ਦੀਵਾਨੇ ਹੋ ਗਏ ਸਨ। ਖਬਰਾਂ ਮੁਤਾਬਕ ਦਿਲਜੀਤ ਇਕ ਫਿਲਮ ਲਈ 4 ਕਰੋੜ ਰੁਪਏ ਲੈਂਦੇ ਹਨ।


234 ਕਰੋੜ ਦੀ ਕਮਾਈ ਕੀਤੀ


ਦਿਲਜੀਤ ਦੋਸਾਂਝ ਦਾ 'ਦਿਲ-ਲੁਮੀਨਾਟੀ' ਸ਼ੋਅ ਹਾਲ ਹੀ 'ਚ ਅਮਰੀਕਾ 'ਚ ਆਯੋਜਿਤ ਕੀਤਾ ਗਿਆ ਸੀ। ਖਬਰਾਂ ਮੁਤਾਬਕ ਦਿਲਜੀਤ ਨੇ ਇਸ ਸ਼ੋਅ ਤੋਂ 234 ਕਰੋੜ ਰੁਪਏ ਕਮਾਏ ਸਨ। ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਹਰ ਸਮਾਰੋਹ ਦੀ ਝਲਕ ਸਾਂਝੀ ਕਰਦੇ ਰਹਿੰਦੇ ਹਨ। ਦਿਲਜੀਤ ਹਰ ਕੰਸਰਟ ਦੇ ਅਗਲੇ ਦਿਨ ਬਹੁਤ ਸਾਰੀਆਂ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਹਰ ਸ਼ੋਅ ਦੇ ਦੌਰਾਨ ਹੀ ਆਪਣੀ ਮਹਿੰਗੀਆਂ ਜੈਕਟਾਂ ਆਪਣੇ ਫੈਨਜ਼ ਨੂੰ ਗਿਫਟ ਕਰ ਦਿੰਦੇ ਹਨ।