Diljit Dosanjh to debut American Show: ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਹਰ ਪਾਸੇ ਫੁਲ ਚੜ੍ਹਾਈ ਵੇਖਣ ਨੂੰ ਮਿਲ ਰਹੀ ਹੈ। ਵਿਦੇਸ਼ਾਂ ਵਿੱਚ ਆਪਣੇ ਸ਼ੋਅਜ਼ ਰਾਹੀਂ ਸਫਲਤਾਂ ਖੱਟਣ ਵਾਲਾ ਸਟਾਰ ਇੱਕ ਵਾਰ ਫਿਰ ਇਤਿਹਾਸ ਰੱਚਣ ਵਾਲਾ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਦੋਸਾਂਝਾਵਾਲਾ ਨਫਰਤ ਕਰਨ ਵਾਲਿਆਂ ਵਿਚਾਲੇ ਧੱਕ ਪਾਉਣ ਆ ਰਿਹਾ ਹੈ। ਦਰਅਸਲ, ਪੰਜਾਬੀ ਕਲਾਕਾਰ ਬਹੁਤ ਜਲਦ ਅਮਰੀਕਾ ਦੇ ਮਸ਼ਹੂਰ ਸ਼ੋਅ ਵਿੱਚ ਵਿਖਾਈ ਦਏਗਾ। ਇਸਦੀ ਜਾਣਕਾਰੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਹੈ। 


ਹਾਲੀਵੁੱਡ ਸ਼ੋਅ 'ਚ ਐਂਟਰੀ


ਦਰਅਸਲ, ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਪੰਜਾਬੀ ਆ ਗਿਆ ਓਏ... ਇਸ ਹਫ਼ਤੇ ਗੇਸਟ @jimmyfallon @fallontonight @nbc, ਭੰਗੜਾ ਹੁਣ ਮੈਨਸਟ੍ਰੀਮ ਪੈਣਾ, ਪ੍ਰੋਪਰ ਹਾਲੀਵੁੱਡ...






 


ਦੱਸ ਦੇਈਏ ਕਿ ਦਿਲਜੀਤ ਟਾਕ ਸ਼ੋਅ "ਟੁਨਾਈਟ ਬਾਈ ਜਿਮੀ ਫੈਲਨ" 'ਤੇ ਮਹਿਮਾਨ ਵਜੋਂ ਨਜ਼ਰ ਆਉਣਗੇ। ਇਹ ਖਬਰ ਪੰਜਾਬੀ ਸੰਗੀਤ ਜਗਤ ਲਈ ਇੱਕ ਵੱਡੀ ਉਪਲਬਧੀ ਹੈ। ਦਿਲਜੀਤ ਅਜਿਹੇ ਪਹਿਲੇ ਪੰਜਾਬੀ ਕਲਾਕਾਰ ਹਨ ਜੋ ਆਪਣੀ ਮਿਹਨਤ ਨਾਲ ਵਿਸ਼ਵ ਪੱਧਰ 'ਤੇ ਪੰਜਾਬੀਆਂ ਦਾ ਨਾਂਅ ਚਮਕਾ ਰਹੇ ਹਨ।  ਦਿਲਜੀਤ ਦੀ ਇਸ ਸ਼ੋਅ 'ਤੇ ਸ਼ਾਮਿਲ ਹੋਣ ਦੀ ਘੋਸ਼ਣਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਭਰ ਦਿੱਤਾ ਹੈ। ਹਰ ਕੋਈ ਇਹ ਜਾਣਨ ਲਈ ਉਤਸੁਕ ਹੈ, ਆਖਿਰ ਸ਼ੋਅ ਵਿੱਚ ਦੋਸਾਂਝਾਵਾਲੇ ਦਾ ਕਿਹੋ ਜਿਹਾ ਅੰਦਾਜ਼ ਵੇਖਣ ਨੂੰ ਮਿਲੇਗਾ। ਜਿਮੀ ਫੈਲਨ ਦੇ ਪ੍ਰਸਿੱਧ ਟਾਕ ਸ਼ੋ 'ਤੇ ਦਿਲਜੀਤ ਦੀ ਐਂਟਰੀ ਮਾਣ ਵਾਲੀ ਗੱਲ ਹੈ। ਇਸ ਟਾਕ ਸ਼ੋਅ 'ਤੇ ਦਿਲਜੀਤ ਦੀ ਐਂਟਰੀ, ਉਨ੍ਹਾਂ ਦੇ ਕਰੀਅਰ ਦਾ ਇੱਕ ਹੋਰ ਸੁਨਿਹਰੀ ਪਲ ਹੋਵੇਗਾ ਅਤੇ ਇਹ ਸਪੱਸ਼ਟ ਕਰੇਗਾ ਕਿ ਪੰਜਾਬੀ ਕਲਾਕਾਰ ਅੰਤਰਰਾਸ਼ਟਰੀ ਪੱਧਰ 'ਤੇ ਵੀ ਇੱਕ ਵੱਡਾ ਸਥਾਨ ਪ੍ਰਾਪਤ ਕਰ ਰਹੇ ਹਨ। 


ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਜਲਦ ਹੀ ਫਿਲਮ ਜੱਟ ਐਂਡ ਜੁਲੀਅਟ 3 ਵਿੱਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟ੍ਰੈੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫਿਲਮ 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।