ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦੋ ਸਿਤਾਰਿਆਂ ਦਿਲਜੀਤ ਦੁਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ਬਣ ਗਈ ਹੈ। ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਇੰਸਟਾਗ੍ਰਾਮ 'ਤੇ ਇੱਕ ‘ਪ੍ਰਸ਼ਨ-ਉੱਤਰ 'ਸੈਸ਼ਨ ਕੀਤਾ। ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ‘ਜੋੜੀ’ ਦੀ ਰਿਲੀਜ਼ ਦੀ ਤਰੀਕ ਬਾਰੇ ਪੁੱਛਿਆ; ਦਿਲਜੀਤ ਨੇ ਰਿਲੀਜ਼ ਦੀ ਤਰੀਕ ਜ਼ਾਹਿਰ ਨਹੀਂ ਕੀਤੀ ਪਰ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।


ਜਦੋਂ ਇਸ ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਪੁੱਛਿਆ ਗਿਆ ਤਾਂ ਦਿਲਜੀਤ ਦੁਸਾਂਝ ਨੇ ਜਵਾਬ ਦਿੱਤਾ ਕਿ ਕੋਰੋਨਾਵਾਇਰਸ ਦੇ ਵਧਦੇ-ਘਟਦੇ ਮਾਮਲਿਆਂ ਬਾਰੇ ਹਾਲੇ ਕੁਝ ਨਹੀਂ ਆਖਿਆ ਜਾ ਸਕਦਾ। ਇਸ ਕਾਰਨ ਕਰਕੇ, ਉਸ ਨੂੰ ਵੀ ਰਿਲੀਜ਼ ਦੀ ਮਿਤੀ ਬਾਰੇ ਕੋਈ ਜਾਣਕਾਰੀ ਨਹੀਂ ਪਰ ਇਹ ਉਹ ਨਹੀਂ ਸੀ ਜਿਸ ਨੇ ਸਾਡਾ ਧਿਆਨ ਖਿੱਚਿਆ। ਦਿਲਜੀਤ ਦੁਸਾਂਝ ਨੇ ਆਪਣੇ ਜਵਾਬ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।




ਫਿਲਮ ‘ਜੋੜੀ’ ਵਿੱਚ ‘ਟ੍ਰੂ ਸਕੂਲ’ (Tru Skool) ਇੱਕ ਪ੍ਰਮੁੱਖ ਸੰਗੀਤ ਨਿਰਮਾਤਾ ਹੋਵੇਗੀ। ਬ੍ਰਿਟਿਸ਼-ਪੰਜਾਬੀ ਸੰਗੀਤ ਨਿਰਮਾਤਾ ਦੀ ਇਸ ਫਿਲਮ ਵਿੱਚ 10 ਤੋਂ 15 ਗਾਣੇ ਹਨ। ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਇੱਕੋ ਫਿਲਮ ਵਿੱਚ 15 ਗਾਣੇ। ਜੇ ਇਹ ਸੱਚ ਹੈ, ਤਾਂ ‘ਜੋੜੀ’ ਭਾਰਤ ਦੀ ਸਭ ਤੋਂ ਵੱਧ ਗਾਣਿਆਂ ਵਾਲੀ ਫ਼ਿਲਮ ਬਣ ਜਾਵੇਗੀ ਤੇ ਬਾਲੀਵੁੱਡ ਦੀ ਕਲਾਸਿਕ ਫ਼ਿਲਮ 'ਹਮ ਆਪਕੇ ਹੈਂ ਕੌਨ ..!' ਨੂੰ ਪਛਾੜ ਦੇਵੇਗੀ, ਜਿਸ ਦੇ 14 ਗਾਣੇ ਹਨ।


ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’ ਦੇ ਐਲਾਨ ਤੋਂ ਬਾਅਦ ਤੋਂ ਲੋਕਾਂ ਤੋਂ ਹੁਣ ਹੋਰ ਉਡੀਕ ਨਹੀਂ ਹੋ ਰਹੀ। ਉਹ ਕਾਹਲੇ ਪੈਣ ਲੱਗ ਪਏ ਹਨ। ਦਿਲਜੀਤ ਤੇ ਨਿਮਰਤ ਦੀ ਫ਼ਿਲਮ ਦੇ ਸੈੱਟਾਂ ਉੱਤੇ ਦਿੱਖ ਨੇ ਜਨਤਾ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ।


ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਤੇ 24 ਜੂਨ ਨੂੰ ਇਸ ਦੀ ਅਧਿਕਾਰਤ ਰਿਲੀਜ਼ ਲਈ ਵੀ ਤੈਅ ਕੀਤੀ ਗਈ ਸੀ ਪਰ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਉਹ ਤਰੀਕ ਮੁਲਤਵੀ ਕਰਵਾ ਦਿੱਤੀ। ਹੁਣ ਹਾਲਾਤ ਕੁਝ ਸੁਖਾਵੇਂ ਹੁੰਦੇ ਜਾ ਰਹੇ ਹਨ ਤੇ ਥੀਏਟਰ ਵੀ ਦੁਬਾਰਾ ਖੋਲ੍ਹ ਦਿੱਤੇ ਗਏ ਹਨ। ਅਸੀਂ ‘ਜੋੜੀ’ ਦੇ ਜਲਦੀ ਰਿਲੀਜ਼ ਹੋਣ ਦੀ ਉਮੀਦ ਕਰ ਸਕਦੇ ਹਾਂ!


ਇਹ ਵੀ ਪੜ੍ਹੋ: Tokyo Olympics 2020: ਟੈਨਿਸ ਮੁਕਾਬਲਿਆਂ ਦਾ ਡਰਾਅ ਜਾਰੀ, ਸਾਨੀਆ-ਅੰਕਿਤਾ ਦਾ ਇਸ ਜੋੜੀ ਨਾਲ ਹੋਵੇਗਾ ਮੁਕਾਬਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904