Jatt and Juliet 3 Announcement: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਈ ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਇੱਕ-ਦੂਜੇ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਫਿਲਮ ਮੇਕਰ ਜਗਦੀਪ ਸਿੱਧੂ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ  'ਜੱਟ ਐਂਡ ਜੂਲੀਅਟ 3' ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਫਿਲਮ ਨੂੰ ਲੈ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ।






ਪੰਜਾਬੀ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਜਦੋਂ 'ਜੱਟ ਐਂਡ ਜੂਲੀਅਟ 3' ਆਈ ਸੀ... ਜਿਹੜਾ ਸੁਪਨਾ ਲੈ ਕੇ ਮੁੰਬਈ ਦੀਆਂ ਸੜਕਾਂ ਤੇ ਫਿਰਦੇ ਸੀ ਇਸ ਫਿਲਮ ਨੇ ਉਹ ਮੁਕਾਮ ਹੋਰ ਉੱਚਾ ਕਰਤਾ ਸੀ... ਸੱਚ ਪੁੱਛੋ ਤਾਂ ਉਦੋਂ ਮੰਜ਼ਿਲ ਇੰਨੀ ਦੂਰ ਲੱਗਦੀ ਸੀ ਵੀ ਪਤਾ ਨੀ ਕਿਦਾ ਪਹੁੰਚਾਂਗੇ ਉੱਥੇ... ਮਨ ਵਿੱਚ ਇੱਕ ਰੀਝ ਹੁੰਦੀ ਸੀ ਕੋਈ ਇਸ ਟੀਮ ਦਾ ਹਿੱਸਾ ਬਣਾ ਦੇ... ਇਹ ਦੁਆਵਾਂ ਮੰਗਦੇ ਰਹੇ ਵੀ ਅਨੁਰਾਗ ਸਰ ਨੂੰ ਅਸੀਸਚ ਕਰਨ ਦਾ ਮੌਕਾ ਮਿਲ ਜੇ... ਪਰ ਇਹ ਮੈਜ਼ਿਕ ਲਿਖਦਾ ਉਨ੍ਹਾਂ ਮੇਰੀ ਕਿਸਮਤ ਵਿੱਚ... 


ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਇਸ ਤੋਂ ਪਹਿਲਾਂ ਫਿਲਮ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2' ਸਾਲ 2012 ਅਤੇ 2013 ਵਿੱਚ ਰਿਲੀਜ਼ ਹੋਈ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਫਿਲਹਾਲ ਪ੍ਰਸ਼ੰਸਕਾਂ ਨੂੰ ਦਿਲਜੀਤ ਅਤੇ ਨੀਰੂ ਦੀ ਜੱਟ ਐਂਡ ਜੂਲੀਅਟ 3 ਦਾ ਬੇਸਬਰੀ ਨਾਲ ਇੰਤਜ਼ਾਰ ਹੈ। 


Read More: Entertainment News Live: 'ਕੈਪਟਨ ਅਮੇਰੀਕਾ' ਨੇ ਕਰਵਾਇਆ ਵਿਆਹ, ਸ਼ਾਹਰੁਖ ਦੀ ਜਵਾਨ ਨੇ ਛੱਪੜ ਪਾੜ ਕੀਤੀ ਕਲੈਕਸ਼ਨ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।