Dosanjhawala praised every person in the film Jodi: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫਿਲਮ 'ਜੋੜੀ' 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦਿਲਜੀਤ ਤੇ ਨਿਮਰਤ ਦੀ ਜੋੜੀ ਕਾਫੀ ਜ਼ਿਆਦਾ ਲਾਈਮਲਾਈਟ 'ਚ ਰਹੀ। ਫੈਨਜ਼ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਨਾ ਸਿਰਫ ਸੋਸ਼ਲ ਮੀਡੀਆ 'ਤੇ, ਬਲਕਿ ਸਿਨੇਮਾਘਰਾਂ ;ਚ ਵੀ ਖੂਬ ਪਿਆਰ ਦੇ ਰਹੇ ਹਨ। ਜੀ ਹਾਂ, ਫਿਲਮ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਸਫਲਤਾ ਦਾ ਸਿਹਰਾ ਦਿਲਜੀਤ ਵੱਲੋਂ ਆਪਣੀ ਸਾਰੀ ਫਿਲਮ ਦੀ ਟੀਮ ਮੈਂਬਰਾਂ ਨੂੰ ਦਿੱਤਾ ਗਿਆ ਹੈ। ਦੋਸਾਂਝਾਵਾਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਫਿਲਮ ਨਾਲ ਜੁੜੇ ਹਰ ਸ਼ਖਸ਼ ਦੀ ਰੱਜ ਕੇ ਤਾਰੀਫ ਕੀਤੀ ਹੈ। ਤੁਸੀ ਵੀ ਵੇਖੋ ਦਿਲਜੀਤ ਦੀ ਇਹ ਸੋਟਰੀਜ਼...
ਦੱਸ ਦੇਈਏ ਕਿ ਦਿਲਜੀਤ ਅਤੇ ਨਿਮਰਤ ਸਟਾਰਰ ਫਿਲਮ ਦੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਹਾਊਸ ਫੁੱਲ ਸ਼ੋਅ ਚੱਲ ਰਹੇ ਹਨ। ਇਸ ਦੇ ਨਾਲ ਨਾਲ 'ਜੋੜੀ' ਫਿਲਮ ਸੋਸ਼ਲ ਮੀਡੀਆ ;ਤੇ ਵੀ ਛਾਈ ਹੋਈ ਹੈ। ਲੋਕ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਰਿਵਿਊ ਦੇ ਰਹੇ ਹਨ।
ਦਿਲਜੀਤ ਦੇ ਨਾਲ-ਨਾਲ ਨਿਮਰਤ ਲੋਕਾਂ ਵੱਲ਼ੋਂ ਦਿੱਤੇ ਜਾ ਰਹੇ ਪਿਆਰ ਦਾ ਧੰਨਵਾਦ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਅਦਾਕਾਰਾ ਨਿਮਰਤ ਤੋਂ ਬਾਅਦ ਪਰਿਣੀਤੀ ਚੋਪੜਾ ਨਾਲ ਜਲਵਾ ਦਿਖਾਉਂਦੇ ਹੋਏ ਦਿਖਾਈ ਦੇਣਗੇ। ਦਰਅਸਲ, ਬਹੁਤ ਜਲਦ ਦੋਵਾਂ ਦੀ ਜੋੜੀ ਫਿਲਮ ਚਮਕੀਲਾ ਵਿੱਚ ਦਿਖਾਈ ਦੇਵੇਗੀ। ਪਰਿਣੀਤੀ ਦੀ ਗੱਲ ਕਰਿਏ ਤਾਂ ਉਹ ਰਾਘਵ ਚੱਡਾ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।