ਚੰਡੀਗੜ੍ਹ: Diljit Dosanjh Net Worth: ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਮੂਨ ਚਾਈਲਡ ਏਰਾ ਲਈ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਦਿਲਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਐਲਬਮ ਹੋਰ ਐਲਬਮਾਂ ਤੋਂ ਵੱਖਰੀ ਹੋਵੇਗੀ ਅਤੇ ਇਹ ਕਾਫੀ ਖਾਸ ਵੀ ਹੋਵੇਗੀ। ਇਸ ਦੌਰਾਨ ਸਿੰਗਰ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਸੈਸ਼ਨ ਵੀ ਕੀਤਾ ਹੈ, 'ਆਸਕ ਮੀ ਐਨੀਥਿੰਗ'।

Continues below advertisement


ਦੱਸ ਦਈਏ ਕਿ ਇਸ ਸੈਸ਼ਨ ਦੇ ਦੌਰਾਨ ਉਸਦੇ ਪ੍ਰਸ਼ੰਸਕਾਂ ਨੇ ਬਹੁਤ ਸਾਰੇ ਸਵਾਲ ਪੁੱਛੇ, ਜਿਸਦਾ ਉਸਨੇ ਬਹੁਤ ਦਿਲਚਸਪ ਤਰੀਕੇ ਨਾਲ ਜਵਾਬ ਦਿੱਤਾ ਹੈ। ਸੈਸ਼ਨ ਦੇ ਦੌਰਾਨ ਇੱਕ ਪ੍ਰਸ਼ੰਸਕ ਨੇ ਦਿਲਜੀਤ ਨੂੰ ਪੁੱਛਿਆ ਕਿ ਤੁਹਾਡੀ ਨੈੱਟਵਰਥ ਕਿੰਨੀ ਹੈ? ਦਿਲਜੀਤ ਨੇ ਇਸ ਸਵਾਲ ਦਾ ਜਵਾਬ ਬੜੀ ਸਮਝਦਾਰੀ ਨਾਲ ਦੇਣ ਤੋਂ ਪਰਹੇਜ਼ ਕੀਤਾ ਅਤੇ ਸਿਰਫ ਇਹੀ ਕਿਹਾ ਕਿ ਮੇਰੀ ਨੈੱਟਵਰਥ ਉਹੀ ਹੈ, ਜੋ ਇਸ ਸਮੇਂ ਮੇਰੇ ਅੰਦਰ ਚੱਲ ਰਹੀ ਹੈ। ਹਾਲਾਂਕਿ, ਇਸਦੇ ਤੁਰੰਤ ਬਾਅਦ ਜਦੋਂ ਇੱਕ ਪ੍ਰਸ਼ੰਸਕ ਨੇ ਐਕਟਰ ਨੂੰ ਪੁੱਛਿਆ ਕਿ ਇਸ ਲਾਈਵ ਸੈਸ਼ਨ ਦੌਰਾਨ ਉਨ੍ਹਾਂ ਕੋਲ ਕਿਹੜੀ ਕਾਰ ਹੈ, ਤਾਂ ਉਸਨੇ ਜਵਾਬ ਦਿੱਤਾ 'ਕੋਈ ਨਹੀਂ' ਯਾਨੀ ਮੇਰੇ ਕੋਲ ਕਾਰ ਨਹੀਂ ਹੈ।


'ਆਸਕ ਮੀ ਐਨੀਥਿੰਗ' ਸੈਸ਼ਨ ਦੇ ਦੌਰਾਨ ਫੈਨਸ ਨੇ ਦਿਲਜੀਤ ਦੋਸਾਂਝ ਨੂੰ ਹੋਰ ਵੀ ਕਈ ਮਜ਼ਾਕੀਆ ਸਵਾਲ ਕੀਤੇ। ਅਜਿਹਾ ਹੀ ਇੱਕ ਪਲ ਆਇਆ ਜਦੋਂ ਇੱਕ ਫੈਨ ਨੇ ਕਿਹਾ, 'ਮੇਰਾ ਦਿਲਜੀਤ ਦੋਸਾਂਝ ਨਾਲ ਡਿਨਰ ਡੇਟ 'ਤੇ ਜਾਣ ਦਾ ਸੁਪਨਾ ਹੈ।' ਇਸ ਬੇਨਤੀ ਦਾ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ, 'ਨਾਸ਼ਤਾ ਕਿਵੇਂ ਦਾ ਹੋਵੇਗਾ? ਇਹ ਦਿਨ ਦਾ ਮੇਰਾ ਪਸੰਦੀਦਾ ਭੋਜਨ ਹੈ।


ਇਸ ਸੈਸ਼ਨ ਦੇ ਦੌਰਾਨ ਦਿਲਜੀਤ ਦੋਸਾਂਝ ਨੂੰ ਉਸਦੇ ਪ੍ਰਸ਼ੰਸਕਾਂ ਵਲੋਂ ਇਹ ਵੀ ਪੁੱਛਿਆ ਗਿਆ ਸੀ ਕਿ ਜੇ ਤੁਹਾਨੂੰ ਅਦਾਕਾਰੀ ਅਤੇ ਗਾਇਕੀ ਚੋਂ ਕੋਈ ਇੱਕ ਚੁਣਨਾ ਪਿਆ, ਤਾਂ ਤੁਸੀਂ ਕਿਸ ਦੀ ਚੋਣ ਕਰੋਗੇ? ਜਵਾਬ ਵਿੱਚ ਦਿਲਜੀਤ ਨੇ ਕਿਹਾ, '100 ਪ੍ਰਤੀਸ਼ਤ ਗਾਉਣਾ'।


'ਆਸਕ ਮੀ ਐਨੀਥਿੰਗ' ਸੈਸ਼ਨ ਦੌਰਾਨ ਦਿਲਜੀਤ ਨੇ ਟ੍ਰੋਲਿੰਗ ਬਾਰੇ ਵੀ ਗੱਲ ਕੀਤੀ। ਦਰਅਸਲ, ਇੱਕ ਫੈਨ ਨੇ ਦਿਲਜੀਤ ਨੂੰ ਪੁੱਛਿਆ ਸੀ ਕਿ ਉਹ ਟ੍ਰੋਲਿੰਗ ਨਾਲ ਕਿਵੇਂ ਨਜਿੱਠਦਾ ਹੈ। ਇਸ ਦੇ ਜਵਾਬ ਵਿੱਚ ਦਿਲਜੀਤ ਨੇ ਕਿਹਾ, 'ਸਾਨੂੰ ਇੱਕ ਦੂਜੇ ਦੇ ਪ੍ਰਤੀ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।'


ਇਹ ਵੀ ਪੜ੍ਹੋ: Tokyo Olympics 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਓਲੰਪਿਕ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904