Diljit Dosanjh Interact With Instagram Questions: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸ਼ਾਨ ਦਿਲਜੀਤ ਦੋਸਾਂਝ ਦੁਨੀਆ ਭਰ 'ਚ ਛਾਏ ਹੋਏ ਹਨ। ਉਨ੍ਹਾਂ ਨੇ ਆਪਣੇ ਕੋਚੈਲਾ ਵਿੱਚ ਸ਼ਾਨਦਾਰ ਤੇ ਧਮਾਕੇਦਾਰ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਦੱਸ ਦੇਈਏ ਕਿ ਕੋਚੈਲਾ ਪਰਫਾਰਮ ਦੇ ਨਾਲ-ਨਾਲ ਦਿਲਜੀਤ ਆਪਣੀ ਫਿਲਮ ਜੋੜੀ ਨੂੰ ਲੈ ਵੀ ਚਰਚਾ ਵਿੱਚ ਹਨ। ਇਸ ਫਿਲਮ ਵਿੱਚ ਗਾਇਕ ਪੰਜਾਬੀ ਅਦਾਕਾਰਾ ਨਿਮਰਤ ਖਹਿਰਾ ਨਾਲ ਕਮਾਲ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਫਿਲਮ ਦੇ ਟ੍ਰੇਲਰ ਦੇ ਨਾਲ-ਨਾਲ ਰਿਲੀਜ਼ ਹੋਏ ਗੀਤਾਂ ਨੂੰ ਵੀ ਪ੍ਰਸ਼ੰਸ਼ਕ ਭਰਮਾ ਹੁੰਗਾਰਾ ਦੇ ਰਹੇ ਹਨ। ਇਸ ਵਿਚਕਾਰ ਦਿਲਜੀਤ ਵੱਲੋਂ ਇੰਸਟਾਗ੍ਰਾਮ ਉੱਪਰ ਪ੍ਰਸ਼ੰਸ਼ਕਾਂ ਨਾਲ ਇੰਟਰੈਕਟ ਕੀਤਾ ਜਾ ਰਿਹਾ ਹੈ। ਜੀ ਹਾਂ, ਜਿਸ ਵਿੱਚ ਫੈਨ ਦੋਸਾਂਝਾਵਾਲੇ ਤੋਂ ਸਵਾਲ ਪੁੱਛਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਖਾਸ ਸਵਾਲਾਂ ਦੀ ਪੋਸਟ....
ਦਰਅਸਲ, ਹਾਲ ਹੀ ਵਿੱਚ ਦਿਲਜੀਤ ਨੇ ਇੰਸਟਾਗ੍ਰਾਮ ਸਟੋਰੀ ਵਿੱਚ ਦਰਸ਼ਕਾਂ ਨਾਲ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਲਿਖਿਆ, ਇੰਟਰਵਿਊ ਸ਼ੁਰੂ... ਸਾਡੀ ਜੋੜੀ ਲਈ ਪ੍ਰਸ਼ਨ ਹੋਵੇ ਤਾਂ ਦੱਸ ਦਿਓ... ਇਸ ਵਿੱਚ ਇੱਕ ਪ੍ਰਸ਼ੰਸ਼ਕ ਨੇ ਸਵਾਲ ਕਰਦਿਆਂ ਪੁੱਛਿਆ ਕਿ ਇਹੇ ਜੋੜੀ ਪਰਮਾਨੇਂਟ ਨੀ ਬਣ ਸਕਦੀ ਆ... ਇਸਦਾ ਜਵਾਬ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, ਇਹਦਾ ਜਵਾਬ ਇੰਟਰਵਿਊ ਵਿੱਚ ਜ਼ਰੂਰ ਮਿਲੂਗਾ...
ਦਿਲਜੀਤ ਦੋਸਾਂਝ ਦੇ ਇਸ ਜਵਾਬ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਦੋਸਾਂਝਾਵਾਲਾ ਦਰਸ਼ਕਾਂ ਨੂੰ ਮਜ਼ੇਦਾਰ ਜਵਾਬ ਦੇਣਗੇ।
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ 22 ਅਪ੍ਰੈਲ ਨੂੰ (ਭਾਰਤੀ ਸਮੇਂ ਮੁਤਾਬਕ 23 ਅਪ੍ਰੈਲ) ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮੈਂਸ ਦਿੱਤੀ ਸੀ। ਇਸ ਦੌਰਾਨ ਉਹ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ 'ਚ ਨਜ਼ਰ ਆਏ ਤਾਂ ਲੋਕ ਉਨ੍ਹਾਂ ਦੀ ਲੁੱਕ ਦੇ ਕਾਇਲ ਹੋ ਗਏੇ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 5 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਆਪਣੀ ਫਿਲਮ ਜੋੜੀ ਰਾਹੀ ਦਿਲਜੀਤ ਅਤੇ ਨਿਮਰਤ ਕਿਸ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ।