Inderjit Nikku Video: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਕਿਸਮਤ ਹੁਣ ਉਨ੍ਹਾਂ ਦਾ ਸਾਥ ਦੇਣ ਲੱਗ ਗਈ ਹੈ। ਦੱਸ ਦੇਈਏ ਕਿ ਆਪਣੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਨਾਲ ਕਲਾਕਾਰ ਨੇ ਦੋ ਵੱਡੇ ਐਲਾਨ ਕੀਤੇ ਹਨ। ਇਸ ਖਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸ਼ਕ ਵੀ ਖੁਸ਼ੀ ਨਾਲ ਝੂਮ ਉੱਠਣਗੇ। ਦਰਅਸਲ, ਇੰਦਰਜੀਤ ਨਿੱਕੂ ਇੱਕ ਤਾਂ ਸ਼ੋਅ  'ਵਾਇਸ ਆਫ ਪੰਜਾਬ: ਲਿਟਲ ਚੈਂਪ' ਨੂੰ ਜੱਜ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਲਾਕਾਰ ਆਪਣੇ ਨਵੇਂ ਚੈਨਲ ਦਾ ਆਗਾਜ਼ ਕਰਨ ਲਈ ਤਿਆਰ ਹਨ।






ਦੱਸ ਦੇਈਏ ਕਿ ਇੰਦਰਜੀਤ ਨਿੱਕੂ ਨੇ ਆਪਣੇ ਨਵੇਂ ਚੈਨਲ ਦਾ ਐਲਾਨ ਗੀਤ ਸਾਈਆਂ ਰਾਹੀਂ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਤੁਹਾਡੀਆਂ ਦੁਆਵਾਂ ਸਦਕਾ ਆਪਣਾਂ ਚੈਨਲ ਸ਼ੁਰੂ ਹੋਣ ਜਾ ਰਿਹਾ, ਨੇਕ ਬੇਰੰਗ ਦੇ ਲਿਖੇ ਗੀਤ, “ਜੇ ਤੂੰ ਬਖ਼ਸ਼ੇਂ ਵਡਿਆਈਆਂ, ਮਿਲਦੀਆਂ ਤਾਂ ਸਾਈਆਂ” ਦੇ ਨਾਲ…


ਪੰਜਾਬੀ ਗਾਇਕ ਦੀ ਇਸ ਸ਼ੁਰੂਆਤ ਉੱਪਰ ਪ੍ਰਸ਼ੰਸ਼ਕ ਵੀ ਬੇਹੱਦ ਖੁਸ਼ ਹਨ। ਉਹ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵਾਹਿਗੂਰੁ ਕ੍ਰਿਪਾ ਕਰੇ ਰੱਬ ਚੜ੍ਹਦੀ ਕਲਾ 'ਚ ਰੱਖੇ...





ਜਾਣਕਾਰੀ ਲਈ ਦੱਸ ਦੇਈਏ ਕਿ ਇੰਦਰਜੀਤ ਨਿੱਕੂ ਨੇ ਆਪਣੇ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ: ਲਿਟਲ ਚੈਂਪ' ਨੂੰ ਜੱਜ ਕਰਨ ਤੋਂ ਬਾਅਦ ਇਹ ਗੁੱਡ ਨਿਊਜ਼ ਦਰਸ਼ਕਾਂ ਨਾਲ ਸਾਂਝੀ ਕੀਤੀ। ਖਾਸ ਗੱਲ ਇਹ ਹੈ ਕਿ ਸ਼ੋਅ ਸ਼ਾਮਲ ਹੋਣ ਲਈ ਬੱਚੇ 25 ਅਪ੍ਰੈਲ ਯਾਨਿ ਅੱਜ ਸਵੇਰੇ ਅੰਮ੍ਰਿਤਸਰ 'ਚ ਆਡੀਸ਼ਨ ਦੇਣ ਲਈ ਪਹੁੰਚਣਗੇ। 

ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਸਨ। ਪਰ ਉਹ ਇੰਡਸਟਰੀ ਤੋਂ ਗਾਇਬ ਹੋ ਗਏ ਸੀ। ਇਸ ਤੋਂ ਬਾਅਦ ਪਿਛਲੇ ਸਾਲ ਨਿੱਕੂ ਦਾ ਬਾਬੇ ਦੇ ਦਰਬਾਰ 'ਚੋਂ ਵੀਡੀਓ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਨਿੱਕੂ 'ਤੇ ਮਾੜਾ ਟਾਈਮ ਚੱਲ ਰਿਹਾ ਹੈ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਪੰਜਾਬੀ ਇੰਡਸਟਰੀ ਨਿੱਕੂ ਦੇ ਸਪੋਰਟ 'ਚ ਉੱਤਰ ਆਈ ਸੀ।