Diljit Dosanjh Statement On Indian Flag: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ;ਚ ਛਾਏ ਹੋਏ ਹਨ। ਦਿਲਜੀਤ ਨੇ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਦੋ ਵਾਰ ਪਰਫਾਰਮ ਕੀਤਾ ਸੀ। ਉਨ੍ਹਾਂ ਨੇ ਆਪਣੀ ਦੋਵੇਂ ਹੀ ਪਰਫਾਰਮੈਂਸ 'ਚ ਮਹਿਫਲ ਲੁੱਟ ਲਈ। ਇਸ ਦੌਰਾਨ ਦਿਲਜੀਤ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਚਕਾਰ ਦਿਲਜੀਤ ਵੱਲੋਂ ਭਾਰਤੀ ਝੰਡੇ ਨੂੰ ਹੇਠਾਂ ਰੱਖਣ ਲਈ ਕਹਿਣ ਤੇ ਦਿੱਤੀ ਪ੍ਰਤੀਕਿਰਿਆ ਸੁਰਖੀਆਂ ਵਿੱਚ ਬਣੀ ਹੋਈ ਹੈ। ਆਖਿਰ ਪੰਜਾਬੀ ਗਾਇਕ ਦੇ ਕਹਿਣ ਦਾ ਕੀ ਸੀ ਮਤਲਬ ਉਨ੍ਹਾਂ ਪੋਸਟ ਸਾਂਝੀ ਕਰ ਇਸਦਾ ਜਵਾਬ ਦਿੱਤਾ ਹੈ। 






ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੁੱਸਾ ਕੱਢਦੇ ਹੋਏ ਲਿਖਿਆ, ਝੂਠੀਆਂ ਅਤੇ ਨੈਗੇਟਿਵ ਖਬਰਾਂ ਨਾ ਫੈਲਾਓ... ਉਨ੍ਹਾਂ ਸਫਾਈ ਦਿੰਦੇ ਹੋਏ ਕਿਹਾ... ਮੈਂ ਕਿਹਾ ਇਹ ਮੇਰੇ ਦੇਸ਼ ਦਾ ਝੰਡਾ ਹੈ... ਇਹ ਮੇਰੇ ਦੇਸ਼ ਲਈ... ਮਤਲਬ ਮੇਰੀ ਇਹ ਪਰਫਾਰਮਸ ਮੇਰੇ ਦੇਸ਼ ਲਈ ਹੈ... ਦੇ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ... ਕਿਉਂਕਿ ਕੋਚੈਲਾ ਇੱਕ ਵੱਡਾ ਮਿਊਜ਼ਿਕ ਫੈਸਟੀਵਲ ਆ... ਉੱਥੇ ਹਰ ਦੇਸ਼ ਤੋਂ ਲੋਕ ਆਉਂਦੇ ਨੇ.. ਇਹੀ ਵਜ੍ਹਾ ਹੈ ਕਿ ਮਿਊਜ਼ਿਕ ਸਭ ਦਾ ਸਾਂਝਾ ਹੈ... ਉਨ੍ਹਾਂ ਅੱਗੇ ਲਿਖਿਆ, ਸਹੀ ਗੱਲ ਨੂੰ ਪੁੱਠਾ ਕਿਵੇਂ ਘੁੰਮਾਉਣਾ ਕੋਈ ਤੁਹਾਡੇ ਤੋਂ ਸਿੱਖੇ... ਇਹਨੂੰ ਵੀ ਗੂਗਲ ਕਰ ਲਿਓ...






ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ 22 ਅਪ੍ਰੈਲ ਨੂੰ (ਭਾਰਤੀ ਸਮੇਂ ਮੁਤਾਬਕ 23 ਅਪ੍ਰੈਲ) ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮੈਂਸ ਦਿੱਤੀ ਸੀ। ਇਸ ਦੌਰਾਨ ਉਹ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ 'ਚ ਨਜ਼ਰ ਆਏ ਤਾਂ ਲੋਕ ਉਨ੍ਹਾਂ ਦੀ ਲੁੱਕ ਦੇ ਕਾਇਲ ਹੋ ਗਏੇ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਦਿਲਜੀਤ ਫਿਲਮ ਚਮਕੀਲਾ ਵਿੱਚ ਵੀ ਦਿਖਾਈ ਦੇਣਗੇ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਕੀਤੀ ਇਸ ਫਿਲਮ ਵਿੱਚ ਅਦਾਕਾਰਾ ਪਰੀਣਿਤੀ ਵੀ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ। ਹਾਲਾਂਕਿ ਇਸ ਫਿਲਮ ਦੇ ਰਿਲੀਜ਼ ਹੋਣ ਵਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਦਰਸ਼ਕ ਦਿਲਜੀਤ ਦੀ ਫਿਲਮ ਜੋੜੀ ਦੇ ਗੀਤਾਂ ਦਾ ਆਨੰਦ ਲੈ ਰਹੇ ਹਨ।