Sultana is standing against Sufi Singer Jyoti Noora: ਸੂਫੀ ਗਾਇਕਾ ਜੋਤੀ ਨੂਰਾਂ ਦੀ ਜ਼ਿੰਦਗੀ ਵਿੱਚ ਵੱਡਾਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਗਾਇਕਾ ਜੋਤੀ ਖਿਲਾਫ ਨਾ ਸਿਰਫ ਉਸਦਾ ਪਤੀ ਕੁਨਾਲ ਪਾਸੀ ਸਗੋਂ ਭੈਣ ਸੁਲਤਾਨਾ ਅਤੇ ਪੂਰਾ ਪਰਿਵਾਰ ਵੀ ਖੜਾ ਹੋ ਗਿਆ ਹੈ। ਦਰਅਸਲ, ਸੂਫੀ ਗਾਇਕਾ ਜੋਤੀ ਨੂਰਾਂ ਦੀ ਜ਼ਿੰਦਗੀ ਵਿੱਚ ਇਸ ਸਮੇਂ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੈ। ਉਨ੍ਹਾਂ ਦੀ ਸ਼ਾਦੀ ਸ਼ੁਦਾ ਜ਼ਿੰਦਗੀ ਨੂੰ ਲੈ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਵਿਚਕਾਰ ਜੋਤੀ ਵੱਲੋਂ ਅਜਿਹੇ ਖੁਲਾਸੇ ਕੀਤੇ ਗਏ ਹਨ, ਜਿਨ੍ਹਾਂ ਨੂੰ ਸੁਣ ਹਰ ਕੋਈ ਹੈਰਾਨ ਹੋ ਗਿਆ ਹੈ। ਇਹੀ ਨਹੀਂ ਜੋਤੀ ਨੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਭੈਣ ਸੁਲਤਾਨਾ ਬਾਰੇ ਵੀ ਕਈ ਗੱਲਾਂ ਕਹੀਆਂ।





ਸੂਫੀ ਗਾਇਕਾ ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝੇ ਕੀਤੇ ਹਨ। ਜਿਸ ਵਿੱਚੋਂ ਇੱਕ ਵਿੱਚ ਸੁਲਤਾਨਾ ਨਾਲ ਸ਼ੋਅ ਦੌਰਾਨ ਕੁਨਾਲ ਪਾਸੀ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੋਤੀ ਨੂਰਾਂ ਨੇ ਲਾਈਵ ਹੋ ਦੱਸਿਆ ਕਿ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੇ ਨਾਲ-ਨਾਲ ਭੈਣ ਸੁਲਤਾਨਾ ਵੀ ਕੁਨਾਲ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਕੁਝ ਹੋਣ ਤੋਂ ਬਾਅਦ ਵੀ ਉਹ ਸਭ ਮੇਰੇ ਨਾਲ ਨਹੀਂ ਸਗੋ ਕੁਨਾਲ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਨੂੰ ਘਰ ਬੁਲਾ ਕੇ ਚਾਹ ਪਿਲਾ ਰਹੇ ਹਨ।





ਜੋਤੀ ਨੇ ਇਸ ਵੀਡੀਓ ਤੋਂ ਇਲਾਵਾ ਕੁਨਾਲ ਪਾਸੀ ਨਾਲ ਭੈਣ ਸੁਲਤਾਨਾ ਨੂਰਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਗਾਇਕਾ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟਸ ਕਰ ਰਹੇ ਹਨ। ਹਾਲਾਂਕਿ ਪਰਿਵਾਰ ਨੂੰ ਛੱਡ ਜੋਤੀ ਦੇ ਸਮਰਥਨ ਵਿੱਚ ਉਨ੍ਹਾਂ ਦੇ ਫੈਨਜ਼ ਬੋਲ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹ 2 ਟਕੇ ਦਾ ਬੰਦਾ ਨੀ ਲੱਗਾ ਉਂਝ ਵੀ ਕੰਮ ਵੱਲੋਂ ਵੀ ਤੇ ਸ਼ਕਲ ਵੱਲੋਂ ਵੀ... ਇਹਨੂੰ ਰੱਖਦੇ ਓ ਨਾਲ, ਤੁਹਾਨੂੰ ਦੋਵਾਂ ਭੈਣਾ ਨੂੰ ਇਹੀ ਕਹਿਣਾ ਮੈਂ ਤਾ ਕਿ ਇਹਨੂੰ ਛੱਡੋ ਤੇ ਦੋਵੇਂ ਭੈਣਾਂ ਇਕੱਠੇ ਕੰਮ ਤੇ ਫੋਕਸ ਰੱਖੋ ਤੇ ਇਹਨੂੰ ਸੁਟੋ ਢੱਠੇ ਖੂਹ ਵਿੱਚ...

ਵਰਕਫਰੰਟ ਦੀ ਗੱਲ ਕਰਿਏ ਤਾਂ ਜੋਤੀ ਨੂਰਾਂ ਇਨ੍ਹੀਂ ਦਿਨੀਂ ਯੂਕੇ ਸ਼ੋਅਜ਼ ਨੂੰ ਲੈ ਵੀ ਸੁਰਖੀਆਂ ਵਿੱਚ ਹੈ। ਜੋ ਕਿ 28 ਅਪ੍ਰੈਲ ਨੂੰ ਹੋਵੇਗਾ। ਹਾਲਾਂਕਿ ਇਸ ਸ਼ੋਅ ਵਿੱਚ ਸੁਲਤਾਨਾ ਨੇ ਵੀ ਹਿੱਸਾ ਬਣਨਾ ਸੀ। ਪਰ ਇਹ ਤਾਂ 28 ਅਪ੍ਰੈਲ ਨੂੰ ਹੀ ਪਤਾ ਲੱਗੇਗਾ।