Jyoti Nooran and husband Kunal Passi case: ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਜਯੋਤੀ ਨੂਰਾਂ ਦੀ ਸ਼ਾਦੀ ਸ਼ੁਦਾ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਤੋਂ ਬਵਾਲ ਮੱਚ ਗਿਆ ਹੈ। ਦੱਸ ਦੇਈਏ ਕਿ ਸੂਫੀ ਗਾਇਕਾ ਨੇ ਆਪਣੇ ਪਤੀ ਖਿਲਾਫ ਸੋਸ਼ਲ ਮੀਡੀਆ ਉੱਪਰ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਪ੍ਰਸ਼ੰਸ਼ਕਾਂ ਦੇ ਵੀ ਹੋਸ਼ ਉੱਡ ਗਏ ਹਨ। ਹਾਲਾਂਕਿ ਇਸ ਮੁਸ਼ਕਿਲ ਸਮੇਂ ਵਿੱਚ ਜੋਤੀ ਨੂਰਾਂ ਨੂੰ ਆਪਣੇ ਮਾਪੇ ਪਰਿਵਾਰ ਦਾ ਸਾਥ ਵੀ ਨਹੀਂ ਮਿਲ ਰਿਹਾ। ਬੀਤੇ ਦਿਨੀ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਜੋਤੀ ਨੂਰਾ ਨੇ ਆਪਣੀ ਦੁੱਖ ਭਰੀ ਜ਼ਿੰਦਗੀ ਦਾ ਖੁਲਾਸਾ ਕੀਤਾ ਹੈ। ਫਿਲਹਾਲ ਤੁਸੀ ਵੀ ਵੇਖੋ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਦੀਆਂ ਇਹ ਹਰਕਤਾਂ...





ਸੂਫੀ ਗਾਇਕਾ ਜੋਤੀ ਨੂਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਹ ਆਪਣੇ ਪਤੀ ਉੱਪਰ ਕਈ ਵੱਡੇ ਦੋਸ਼ ਲਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਜੋਤੀ ਨੂਰਾ ਨੇ ਪਤੀ ਕੁਨਾਲ ਦੀ ਰਿਕਾਰਡਿੰਗ ਵੀ ਸਾਂਝੀ ਕੀਤੀ ਹੈ। ਹਾਲਾਂਕਿ ਇਹ ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕੁਨਾਲ ਪਾਸੀ ਪਤਨੀ ਜੋਤੀ ਨੂਰਾ ਨਾਲ ਸਿਰਫ ਪੈਸੇ ਦੇ ਕਰਕੇ ਜੁੜਿਆ ਰਿਹਾ। ਇਹ ਸਾਰੀਆਂ ਗੱਲਾਂ ਜੋਤੀ ਨੂਰਾ ਨੇ ਲਾਈਵ ਹੋ ਦੱਸੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਉਸਦਾ ਪੂਰਾ ਪਰਿਵਾਰ ਅਤੇ ਭੈਣ ਸੁਲਤਾਨਾ ਨੂਰਾ ਵੀ ਉਸਦਾ ਸਾਥ ਨਹੀਂ ਦੇ ਰਹੇ। ਉਹ ਵੀ ਕੁਨਾਲ ਪਾਸੀ ਨੂੰ ਆਪਣੇ ਘਰ ਰਿਹਾਇਸ਼ ਦੇ ਰਹੇ ਹਨ।





ਜੋਤੀ ਨੂਰਾ ਨੇ ਇਨ੍ਹਾਂ ਸਬੂਤਾਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਪਤੀ ਕੁਨਾਲ ਪਾਸੀ ਪਾਗਲ ਬਣਾ ਰਿਹਾ ਸੀ। ਇਹੀ ਨਹੀਂ ਉਸਦਾ ਸੋਹਰਾ ਪਰਿਵਾਰ ਮਿਲ ਕੇ ਕਈ ਲੋਕਾਂ ਨੂੰ ਲੁੱਟ ਰਹੇ ਸੀ ਅਤੇ ਪੈਸੇ ਖਾ ਰਹੇ ਸੀ। ਨੂਰਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਵੀਡੀਓ ਇਹ ਸਭ ਕੁਝ ਬਿਆਨ ਕਰਦੀਆਂ ਹਨ। ਤੁਸੀ ਵੀ ਵੇਖੋ ਇਹ ਵੀਡੀਓ...





ਇਸ ਵੀਡੀਓ ਵਿੱਚ ਕੁਨਾਲ ਪਾਸੀ ਆਪਣੇ ਮਾਤਾ-ਪਿਤਾ ਨਾਲ ਪੈਸਿਆ ਉੱਪਰ ਚਰਚਾ ਕਰਦੇ ਨਜ਼ਰ ਆ ਰਹੇ ਹਨ।





 ਦੇਖੋ ਇਹ ਵੀਡੀਓ...