Diljit Dosanjh On Kangana Ranaut: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਵਿਚਾਲੇ ਹੋਈ ਤਕਰਾਰ ਕਿਸੇ ਕੋਲੋਂ ਲੁੱਕੀ ਨਹੀਂ ਹੈ। ਦੋਵਾਂ ਹੀ ਸਿਤਾਰਿਆਂ ਨੂੰ ਕਿਸਾਨ ਅੰਦੋਲਨ ਦੌਰਾਨ ਆਹਮੋ-ਸਾਹਮਣੇ ਹੁੰਦੇ ਹੋਏ ਦੇਖਿਆ ਗਿਆ। ਦਰਅਸਲ, ਕਿਸਾਨ ਅੰਦੋਲਨ ਦੇ ਦੌਰਾਨ ਦਿਲਜੀਤ ਦੋਸਾਂਝ ਅਤੇ ਕੰਗਨਾ ਵਾਲੇ ਟਵਿੱਟਰ ਵਾਰ ਹੋਈ ਸੀ। ਦੱਸ ਦੇਈਏ ਕਿ ਦੋਵੇਂ ਆਪਣੇ ਇੱਕ ਤੋਂ ਵੱਧ ਇੱਕ ਟਵੀਟ ਦੇ ਚੱਲਦੇ ਸੁਰਖੀਆਂ ਵਿੱਚ ਰਹੇ ਸੀ। ਇੱਕ ਵਾਰ ਫਿਰ ਤੋਂ ਦੋਵਾਂ ਸਿਤਾਰਿਆਂ ਦਾ ਨਾਂਅ ਚਰਚਾ ਵਿੱਚ ਆ ਗਿਆ ਹੈ। 


ਦਰਅਸਲ, ਹਾਲ ਹੀ ਵਿੱਚ ਦਿਲਜੀਤ ਦੋਸਾਂਝ ਵੱਲੋਂ ਪਾੱਪੁਲਰ ਥ੍ਰੈਡਸ ਐਪ ਉੱਪਰ ਅਕਾਊਂਟ ਬਣਾਇਆ ਗਿਆ ਹੈ। ਇਸ ਉੱਪਰ ਇੱਕ ਪ੍ਰਸ਼ੰਸਕ ਨੇ ਦਿਲਜੀਤ ਨੂੰ ਸਵਾਲ ਕਰਦੇ ਹੋਏ ਪੁੱਛਿਆ ਕੰਗਨਾ ਨਹੀਂ ਆਈ ਪਰ ਇੱਥੇ ਯਾਰ... ਇਸਦਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ ਸਵਾਦ ਨਈ ਲਈ ਦੇ... ਉਦੋਂ ਗੱਲ ਪੰਜਾਬ ਦੀ ਸੀ...ਆਪਣਾ ਪਰਸਨਲ ਕਿਸੇ ਨਾਲ ਕੋਈ ਰੌਲਾ ਨਈ ਭੈਣਜੀ...


ਇਸ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਲਿਖਿਆ ਜਦੋਂ ਗੱਲ ਪੰਜਾਬ ਦੀ ਹੁੰਦੀ ਆ ਤਾਂ ਮਸਲੇ ਸਾਰੇ ਪਰਸਨਲ ਬਣ ਜਾਂਦੇ ਹਨ। ਕਾਬਿਲੇਗੌਰ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਖੂਬ ਟਵਿੱਟਰ ਵਾਰ ਹੋਈ ਸੀ। ਇਸ ਦੌਰਾਨ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਇਸਦੀ ਖੂਬ ਚਰਚਾ ਹੋਈ। ਹਾਲਾਂਕਿ ਇਸ ਦੌਰਾਨ ਅਭਿਨੇਤਾ ਰਿਤਿਕ ਰੌਸ਼ਨ ਵੀ ਦਿਲਜੀਤ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਸੀ।





 
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਸਭ ਤੋਂ ਸਫਲ ਕਲਾਕਾਰ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਵੱਡਾ ਨਾਮ ਕਮਾਇਆ ਹੈ। ਅਪ੍ਰੈਲ ਮਹੀਨੇ 'ਚ ਦਿਲਜੀਤ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਉੱਥੋਂ ਦਿਲਜੀਤ ਗਲੋਬਲ ਸਟਾਰ ਬਣੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਸੀ। ਇਸ ਦੇ ਨਾਲ ਨਾਲ ਦਿਲਜੀਤ ਦੀ ਇੱਕ ਹੋਰ ਫਿਲਮ 'ਚਮਕੀਲਾ' ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਇਮਇਆਜ਼ ਅਲੀ ਨੇ ਡਾਇਰੈਕਟ ਕੀਤਾ ਹੈ।