Carry on Jatta 3 Box Office Collection: ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਇਨ੍ਹੀਂ ਦਿਨੀਂ ਬਾੱਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 29 ਜੂਨ 2023 ਨੂੰ ਰਿਲੀਜ਼ ਹੋਈ 10 ਕਰੋੜ 'ਚ ਬਣੀ ਇਸ ਫਿਲਮ ਨੇ 11 ਦਿਨਾਂ 'ਚ ਦੁਨੀਆ ਭਰ 'ਚ 80 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਜਲਦ ਹੀ 100 ਕਰੋੜ ਦਾ ਕਾਰੋਬਾਰ ਕਰੇਗੀ। ਇਹ ਕੈਰੀ ਆਨ ਜੱਟਾ ਫ੍ਰੈਂਚਾਇਜ਼ੀ ਦੀ ਤੀਜੀ ਫਿਲਮ ਹੈ, ਜੋ ਪੰਜਾਬੀ ਸਿਨੇਮਾ ਦੀ ਸਭ ਤੋਂ ਹਿੱਟ ਫ੍ਰੈਂਚਾਇਜ਼ੀ ਵਿੱਚੋਂ ਇੱਕ ਹੈ। ਪਹਿਲੀਆਂ ਦੋ ਫਿਲਮਾਂ ਨੇ ਵੀ ਬਾਕਸ ਆਫਿਸ 'ਤੇ ਕਰੋੜਾਂ ਦਾ ਕਾਰੋਬਾਰ ਕੀਤਾ ਸੀ।


ਪੰਜਾਬੀ ਸਿਨੇਮਾ ਨੂੰ ਮੁੜ ਲੀਹ 'ਤੇ ਲਿਆਉਣ 'ਚ ਇਸ ਫਰੈਂਚਾਈਜ਼ੀ ਦਾ ਵੱਡਾ ਹੱਥ ਹੈ। ਜਦੋਂ ਕੈਰੀ ਆਨ ਜੱਟਾ 2012 ਵਿੱਚ ਰਿਲੀਜ਼ ਹੋਈ ਸੀ, ਉਦੋਂ ਇੰਡਸਟਰੀ ਇੱਕ ਮਾੜੇ ਦੌਰ ਵਿੱਚੋਂ ਲੰਘ ਰਹੀ ਸੀ। ਸਾਲ ਭਰ ਕੁਝ ਫਿਲਮਾਂ ਬਣ ਰਹੀਆਂ ਸਨ ਅਤੇ ਜੋ ਬਣ ਰਹੀਆਂ ਸਨ, ਉਹ ਕੰਮ ਨਹੀਂ ਕਰ ਰਹੀਆਂ ਸੀ। 1988 'ਚ ਪੰਜਾਬੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਵਰਿੰਦਰ ਸਿੰਘ ਦੇ ਕਤਲ ਤੋਂ ਬਾਅਦ ਇੰਡਸਟਰੀ ਦੀ ਹਾਲਤ ਫਿਰ ਤੋਂ ਵਿਗੜਨੀ ਸ਼ੁਰੂ ਹੋ ਗਈ ਅਤੇ ਇਹ ਬੰਦ ਹੋਣ ਦੇ ਕੰਢੇ 'ਤੇ ਸੀ। ਵਰਿੰਦਰ ਬਾਲੀਵੁੱਡ ਸਟਾਰ ਧਰਮਿੰਦਰ ਦੇ ਚਚੇਰੇ ਭਰਾ ਸਨ।


ਇਸ ਤੋਂ ਬਾਅਦ 24 ਸਾਲਾਂ ਤੱਕ ਇੰਡਸਟਰੀ ਨੂੰ ਬਚਾਉਣ ਲਈ ਸੰਘਰਸ਼ ਕੀਤਾ ਗਿਆ ਅਤੇ ਆਖਰਕਾਰ ਕੈਰੀ ਆਨ ਜੱਟਾ ਨੇ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ। ਇਸ ਤੋਂ ਬਾਅਦ ਆਈਆਂ ਕੁਝ ਫਿਲਮਾਂ ਕਾਰਨ ਪਾਲੀਵੁੱਡ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਗਈ। ਸਾਲ 2015 'ਚ ਇੰਡਸਟਰੀ ਦਾ ਮਾਲੀਆ 241 ਕਰੋੜ ਸੀ ਪਰ ਹੁਣ ਅੱਠ ਸਾਲਾਂ ਬਾਅਦ ਇਸ ਦਾ ਟਰਨਓਵਰ 500 ਕਰੋੜ ਨੂੰ ਪਾਰ ਕਰ ਗਿਆ ਹੈ। ਹੁਣ ਇੱਕ ਸਾਲ ਵਿੱਚ 40-45 ਫਿਲਮਾਂ ਬਣ ਰਹੀਆਂ ਹਨ।






'ਕੈਰੀ ਆਨ ਜੱਟਾ 3' ਦੀ ਸਟਾਰ ਕਾਸਟ


'ਕੈਰੀ ਆਨ ਜੱਟਾ 3' ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਨੇ ਵੀ ਬਿੱਗ ਬੌਸ ਓਟੀਟੀ 2 ਵਿੱਚ ਇਸ ਫਿਲਮ ਦੀ ਤਾਰੀਫ ਕੀਤੀ ਸੀ।