ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ (Dilpreet Dhillon) ਨੂੰ ਆਪਣੀ ਪਤਨੀ ਨਾਲ ਧੋਖਾ ਕਰਦੇ ਪਾਏ ਜਾਣ ਤੋਂ ਬਾਅਦ ਦਿਲਪ੍ਰੀਤ ਤੇ ਅੰਬਰ ਧਾਲੀਵਾਲ (Aamber Dhaliwal) ਦਾ ਦੋ ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਰਿਹਾ ਹੈ। ਇਹ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਦੇ ਦੇਖਿਆ ਗਿਆ ਸੀ। ਇਨ੍ਹਾਂ ਦਾ ਵਿਆਹ 2018 ਵਿੱਚ ਹੋਇਆ ਸੀ।

ਦਿਲਪ੍ਰੀਤ ਢਿੱਲੋਂ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਦਿਲਪ੍ਰੀਤ ਨਾਲ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਇੱਥੋਂ ਤਕ ਕਿ ਉਸ ਨੇ ਆਪਣਾ ਯੂਜ਼ਰ ਨੇਮ ਅੰਬਰ ਧਾਲੀਵਾਲ ਰੱਖ ਲਿਆ, ਜੋ ਪਹਿਲਾਂ ਅੰਬਰ ਢਿੱਲੋਂ ਸੀ। ਉਸ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਸੈਲਫੀ ਵੀ ਪੋਸਟ ਕੀਤੀ ਸੀ ਤੇ ਉਸ ਨੇ ਪੋਸਟ ਵਿੱਚ ਜ਼ਿਕਰ ਕੀਤਾ ਸੀ ਕਿ ਸੱਚ ਕੀ ਹੈ।



ਦਿਲਪ੍ਰੀਤ ਢਿੱਲੋਂ ‘ਤੇ ਪਤਨੀ ਨਾਲ ਕੁੱਟਮਾਰ ਦੇ ਲੱਗੇ ਇਲਜ਼ਾਮ:

ਹਾਲ ਹੀ ਵਿੱਚ ਇੱਕ ਕਾਲ ਰਿਕਾਡਿੰਗ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿੱਥੇ ਅੰਬਰ ਕਥਿਤ ਤੌਰ ‘ਤੇ ਇੱਕ ਲੜਕੀ ਨਾਲ ਗੱਲਬਾਤ ਕਰ ਰਹੀ ਸੀ। ਮੁਟਿਆਰ ਨੇ ਮੰਨਿਆ ਕਿ ਦਿਲਪ੍ਰੀਤ ਢਿੱਲੋਂ ਦਾ ਉਸ ਨਾਲ ਸਬੰਧ ਰਿਹਾ ਹੈ। ਇਸ ਗੱਲਬਾਤ ਦੌਰਾਨ ਅੰਬਰ ਨੇ ਲੜਕੀ ਨੂੰ ਦੱਸਿਆ ਕਿ ਇਸੇ ਕਾਰਨ ਉਸ ਨੇ ਆਪਣਾ ਵਿਆਹ ਤੋੜ ਦਿੱਤਾ ਹੈ।



ਖਬਰਾਂ ਮੁਤਾਬਕ, ਦਿਲਪ੍ਰੀਤ ਢਿੱਲੋਂ ਨੇ ਹਾਲ ਹੀ ‘ਚ ਇੱਕ ਸਟੋਰੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ ਜਿੱਥੇ ਉਸ ਨੇ ਦੱਸਿਆ ਕਿ ਹਰ ਰਿਸ਼ਤੇ ਦੀਆਂ ਆਪਣੀਆਂ ਸਮੱਸਿਆਵਾਂ ਤੇ ਗਲਤ-ਫਹਿਮੀਆਂ ਹੁੰਦੀਆਂ ਹਨ। ਦਿਲਪ੍ਰੀਤ ਨੇ ਇਹ ਵੀ ਲਿਖਿਆ ਕਿ “ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਨਿੱਜੀ ਮਾਮਲੇ ਵਿੱਚ ਰਹਿਣ ਦਿੱਤਾ ਜਾਵੇ।”

ਰਿਪੋਰਟਾਂ ਅਨੁਸਾਰ, ਦਿਲਪ੍ਰੀਤ ਨੇ ਇਹ ਵੀ ਕਿਹਾ ਕਿ ਜੋ ਕੁਝ ਹੋ ਰਿਹਾ ਹੈ, ਉਹ ਉਸ ਦੇ ਤੇ ਉਸ ਦੀ ਪਤਨੀ ਵਿਚਕਾਰ ਗਲਤਫਹਿਮੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਦੱਸ ਦੇਵੇਗਾ ਕਿ ਜੇ ਉਸ ਦਾ ਰਿਸ਼ਤਾ ਜੁੜਿਆ ਰਿਹਾ। ਲੌਕਡਾਊਨ ਕਾਰਨ ਦੋਵੇਂ ਪਤੀ-ਪਤਨੀ ਇੱਕ ਦੂਜੇ ਨੂੰ ਮਿਲਣ ਦੇ ਵੀ ਯੋਗ ਨਹੀਂ ਸੀ।



ਦਿਲਪ੍ਰੀਤ ਢਿੱਲੋਂ ਦਾ ਅਫੇਅਰ-ਅਫਵਾਹ!

ਰਿਪੋਰਟਾਂ ਮੁਤਾਬਕ ਦਿਲਪ੍ਰੀਤ ਢਿੱਲੋਂ ਦਾ ਵਿਆਹ ਤੋਂ ਪਹਿਲਾਂ ਤੇ ਬਾਅਦ ਵਿੱਚ ਕਿਸੇ ਹੋਰ ਨਾਲ ਪ੍ਰੇਮ ਸਬੰਧ ਸੀ। ਦ ਕੌਰ ਮੂਵਮੈਂਟ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇੱਕ ਪੋਸਟ ਮੁਤਾਬਕ ਅੰਬਰ 'ਤੇ ਕਈ ਵਾਰ ਕਥਿਤ ਤੌਰ 'ਤੇ ਉਸ ਦੇ ਵਿਆਹ ਦੌਰਾਨ ਹਮਲਾ ਵੀ ਕੀਤਾ ਗਿਆ। ਅੰਬਰ ਨੂੰ ਉਸ ਦੇ ਫੈਨਸ ਦੁਆਰਾ ਬਹੁਤ ਸਾਰੇ ਸੰਦੇਸ਼ ਮਿਲੇ ਹਨ ਤੇ ਉਸ ਨੂੰ ਇਸ ਮਾਮਲੇ 'ਤੇ ਚਾਨਣਾ ਪਾਉਣ ਲਈ ਕਿਹਾ ਗਿਆ।

ਰਿਪੋਰਟਾਂ ਦੀ ਮੰਨੀਏ ਤਾਂ ਅੰਬਰ ਨੇ ਕਿਹਾ ਕਿ ਉਹ ਸਹੀ ਸਮੇਂ ਦੀ ਉਡੀਕ ਕਰ ਰਹੀ ਹੈ। ਇੰਸਟਾਗ੍ਰਾਮ ਪੇਜ 'ਦ ਕੌਰ ਮੂਵਮੈਂਟ' ਨੇ ਵੀ ਅੰਬਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜੋ ਕਥਿਤ ਤੌਰ 'ਤੇ ਉਸ ਦੀ ਮਾਂ ਨੇ ਲਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904