Sidhu Moose Wala: ਅਮਰੀਕੀ ਰੈਪਰ ਡਰੇਕ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਘੇਰੇ ਵਿੱਚ ਕਟੌਤੀ ਕਰਨ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਾਂਗਰਸੀ ਆਗੂ ਸਿੱਧੂ ਦਾ ਕੁਝ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਡਰੇਕ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸਿੱਧੂ ਅਤੇ ਉਨ੍ਹਾਂ ਦੀ ਮਾਂ ਦੀ ਤਸਵੀਰ ਸਾਂਝੀ ਕੀਤੀ। ਉਸਨੇ ਲਿਖਿਆ, RIP Moose ਅਤੇ ਇੱਕ ਬਰਡ ਇਮੋਜੀ।




ਫੈਨਸ ਚਾਹੁੰਦੇ ਸੀ ਕਿ ਦੋਵੇਂ ਰੈਪਰ ਇਕੱਠੇ ਗੀਤ ਗਾਉਣ


ਦੋਹਾਂ ਗਾਇਕਾਂ ਦੇ ਫੈਨਸ ਇਸ ਗੱਲ ਤੋਂ ਨਾਰਾਜ਼ ਸੀ ਕਿ ਦੋਵੇਂ ਇੱਕ ਗੀਤ 'ਤੇ ਇਕੱਠੇ ਨਹੀਂ ਹੋ ਸਕੇ। ਇੱਕ ਪ੍ਰਸ਼ੰਸਕ ਨੇ ਲਿਖਿਆ, "ਮੈਂ ਹਮੇਸ਼ਾ ਸੋਚਦਾ ਸੀ ਕਿ ਸਿੱਧੂ ਅਤੇ ਡਰੇਕ ਇੱਕ ਦਿਨ ਇਕੱਠੇ ਹੋਣਗੇ ਕਿਉਂਕਿ ਦੋਵਾਂ ਦਾ ਟੋਰਾਂਟੋ ਕਨੈਕਸ਼ਨ ਹੈ ਅਤੇ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਬਹੁਤ ਵੱਡਾ ਹੋਵੇਗਾ, ਇਹ ਸ਼ਰਮ ਦੀ ਗੱਲ ਹੈ ਕਿ ਅਸੀਂ ਇਸਨੂੰ ਕਦੇ ਨਹੀਂ ਦੇਖਾਂਗੇ।"


ਦੱਸ ਦੇਈਏ ਕਿ 28 ਸਾਲਾ ਸਿੱਧੂ ਨੇ ਹਾਲ ਹੀ ਵਿੱਚ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ ਅਤੇ 'ਆਪ' ਦੇ ਵਿਜੇ ਸਿੰਗਲਾ ਤੋਂ ਹਾਰ ਗਏ ਸੀ। ਪੁਲਿਸ ਸੂਤਰਾਂ ਮੁਤਾਬਕ ਕੈਨੇਡਾ ਦੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।


ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਕਤਲ 'ਤੇ ਸਦਮੇ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਇਸ ਘਟਨਾ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਡੀਜੀਪੀ ਨੇ ਕਿਹਾ ਕਿ ਕਤਲ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇੱਕ ਮੀਡੀਆ ਬਿਆਨ ਵਿੱਚ ਸੂਬੇ ਦੇ ਪੁਲਿਸ ਮੁਖੀ ਨੇ ਕਿਹਾ ਕਿ ਗਾਇਕ ਦਾ ਸੁਰੱਖਿਆ ਘੇਰਾ ਅਗਲੇ ਮਹੀਨੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਤਾਇਨਾਤੀ ਲਈ ਫਰੀ ਕਰਮਚਾਰੀਆਂ ਤੱਕ ਸੀਮਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਤਾਇਨਾਤ ਪੰਜਾਬ ਪੁਲੀਸ ਦੇ ਚਾਰ ਕਮਾਂਡੋਜ਼ ਵਿੱਚੋਂ ਦੋ ਨੂੰ ਵਾਪਸ ਲੈ ਲਿਆ ਗਿਆ।


ਗਾਇਕ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਪੰਜਾਬ ਕਾਂਗਰਸ ਵਲੋਂ ਇੱਕ ਯੂਥ ਆਈਕਨ ਅਤੇ ਇੱਕ "ਅੰਤਰਰਾਸ਼ਟਰੀ ਹਸਤੀ" ਵਜੋਂ ਜਾਣਿਆ ਜਾਂਦਾ ਸੀ। ਉਸ ਦੀ ਮਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਸਰਪੰਚ ਹੈ ਜਦਕਿ ਉਸ ਦੇ ਪਿਤਾ ਸਾਬਕਾ ਫ਼ੌਜੀ ਹਨ। ਉਸਨੇ ਜੱਟ ਦਾ ਮੁਕਾਬਲਾ, ਡਾਲਰ, ਸੋ ਹਾਈ ਅਤੇ ਬੰਬੀਹਾ ਬੋਲ ਵਰਗੇ ਚਾਰਟਬਸਟਰਾਂ ਨਾਲ ਇੱਕ ਪੰਜਾਬੀ ਗਾਇਕ ਵਜੋਂ ਆਪਣਾ ਨਾਂਅ ਸਥਾਪਿਤ ਕੀਤਾ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ 'ਤੇ ਹਮਲੇ ਮਗਰੋਂ ਏਐਨ-94 ਅਸਾਲਟ ਦੇ ਚਰਚੇ, ਇੰਨਾ ਖਤਰਨਾਕ ਹਥਿਆਰ ਕਿ ਬਰਸਟ ਮੋਡ 'ਚ 1800 ਗੋਲੀਆਂ ਚਲਾਈਆਂ ਜਾ ਸਕਦੀਆਂ