Fraud On Diljit Dosanjh Name: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਕੁਝ ਲੋਕਾਂ ਵੱਲੋਂ ਫਿਲਮੀ ਹਸਤੀਆਂ ਅਤੇ ਖਿਡਾਰੀਆਂ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਸਭ ਦਿਲਜੀਤ ਸਣੇ ਹੋਰ ਕਈ ਖਿਡਾਰੀਆਂ ਦੇ ਨਾਂ ਉੱਪਰ ਹੋ ਰਿਹਾ। ਅਸਲ ਵਿੱਚ ਕੁਝ ਲੋਕ ਤਕਨੀਕੀ ਸਹੂਲਤਾਂ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ।


ਟੌਪ ਹਸਤੀਆਂ ਦੇ ਨਾਂ 'ਤੇ ਠੱਗੀ


ਦੱਸ ਦੇਈਏ ਕਿ ਗਲੋਬਲ ਸਾਈਬਰ ਸੁਰੱਖਿਆ ਕੰਪਨੀ McAfee ਦੀ ਤਾਜ਼ਾ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। McAfee ਔਨਲਾਈਨ ਸੁਰੱਖਿਆ ਕੰਪਨੀ ਹੈ, ਜੋ ਕਿ ਐਂਟੀਵਾਇਰਸ ਸੰਬੰਧਤ ਸਾਫਟਵੇਅਰ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ਨੇ ਹਾਲ ਹੀ 'ਚ ਇੱਕ ਲਿਸਟ ਜਾਰੀ ਕੀਤੀ ਹੈ ਅਤੇ ਦੱਸਿਆ ਕਿ ਕਿਹੜੀਆਂ ਟੌਪ ਹਸਤੀਆਂ ਹਨ, ਜਿਨ੍ਹਾਂ ਦੇ ਨਾਂ 'ਤੇ ਠੱਗੀ ਸਭ ਤੋਂ ਜ਼ਿਆਦਾ ਹੁੰਦੀ ਹੈ।  


Read MOre: Salman Khan: 'ਰੱਬ ਦੀ ਸੌਂਹ, ਤੈਨੂੰ ਕੁੱਤਾ ਨਾ ਬਣਾ ਦਿੱਤਾ, ਤਾਂ ਮੇਰਾਂ ਨਾਂਅ...', ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਸ਼ਖਸ਼



ਦਿਲਜੀਤ ਦੋਸਾਂਝ ਦੇ ਨਾਂ 'ਤੇ ਹੋ ਰਹੀ ਠੱਗੀ


McAfee ਦੀ ਰਿਪੋਰਟ ਮੁਤਾਬਕ, ਸਾਈਬਰ ਅਪਰਾਧੀ ਆਮ ਲੋਕਾਂ ਨੂੰ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਟਾਗਰੇਟ ਕਰਦੇ ਹਨ ਅਤੇ ਉਨ੍ਹਾਂ ਤੋਂ ਪੈਸਾ ਠੱਗ ਰਹੇ ਹਨ। ਇਸ ਸੂਚੀ 'ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦੂਜਾ ਸਥਾਨ ਹੈ ਯਾਨੀ ਕਿ ਭਾਰਤ 'ਚ ਗਾਇਕ ਦੇ ਨਾਂ 'ਤੇ ਕਾਫੀ ਜ਼ਿਆਦਾ ਠੱਗੀ ਹੋ ਰਹੀ ਹੈ। ਦਰਅਸਲ, ਗਾਇਕ ਦੇ ਲਾਈਵ ਸ਼ੋਅਜ਼ ਦੀ ਡਿਮਾਂਡ ਭਾਰਤ 'ਚ ਕਾਫੀ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋ ਸਾਈਬਰ ਅਪਰਾਧੀ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ।


ਖਿਡਾਰੀਆਂ ਦੇ ਨਾਂ ਵੀ ਸ਼ਾਮਲ ਲਿਸਟ 'ਚ ਸ਼ਾਮਲ


McAfee ਦੀ ਰਿਪੋਰਟ ਅਨੁਸਾਰ, ਸਾਈਬਰ ਅਪਰਾਧੀ ਭਾਰਤ ਦੇ ਸਟਾਰ ਕ੍ਰਿਕਟਰਾਂ ਦੇ ਨਾਂ 'ਤੇ ਵੀ ਠੱਗੀ ਕਰ ਰਹੇ ਹਨ, ਜਿਸ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਸਟਾਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦਾ ਨਾਂ ਵੀ ਸ਼ਾਮਲ ਹੈ।


ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਦੇ ਨਾਂਅ ਸ਼ਾਮਲ


ਇਸ ਤੋਂ ਇਲਾਵਾ ਬਾਲੀਵੁੱਡ ਸਿਤਾਰਿਆਂ ਵਿੱਚ ਓਰੀ, ਆਲੀਆ ਭੱਟ, ਰਣਵੀਰ ਸਿੰਘ, ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਆਮਿਰ ਖਾਨ ਵਰਗੇ ਵੱਡੇ ਸਿਤਾਰਿਆਂ ਦੇ ਨਾਂਅ ਸ਼ਾਮਿਲ। ਜਿਨ੍ਹਾਂ ਦੇ ਨਾਂਅ ਤੇ ਖੂਬ ਠੱਗੀ ਕੀਤੀ ਜਾ ਰਹੀ ਹੈ।